ਨਡਾਲਾ, 20 ਦਸੰਬਰ (ਰਘਬਿੰਦਰ ਸਿੰਘ)-ਇੱਥੇ ਨੇੜਲੇ ਪਿੰਡ ਰਾਏਪੁਰ ਅਰਾਈਆਂ ਤੋਂ ਕਿ੍ਸਮਸ ਦਿਹਾੜੇ ਸਬੰਧੀ ਪਾਸਟਰ ਮੱਤੀ ਮਸੀਹ ਅਤੇ ਪ੍ਰਧਾਨ ਸਟੀਫਨ ਕਾਲਾ ਦੀ ਅਗਵਾਈ ਹੇਠ ਸੀਐਨਆਈ ਚਰਚ ਤੋਂ ਇੱਕ ਸ਼ੋਭਾ ਯਾਤਰਾ ਸਜਾਈ ਗਈ ਜੋ ਵਾਇਆ ਨਡਾਲਾ, ਸੁਭਾਨਪੁਰ ਤੋਂ ਹੁੰਦੀ ਹੋਈ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਸਮਾਪਤ ਹੋਈ | ਇਸ ਮੌਕੇ ਸ਼ੋਭਾ ਯਾਤਰਾ ਦਾ ਨਡਾਲਾ ਚੋਕ ਪੁੱਜਣ 'ਤੇ ਪਿੰਡ ਰਾਏਪੁਰ ਅਰਾਈਆਂ ਦੇ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਥਾਪਰ ਅਤੇ ਪਿੰਡ ਮਾਡਲ ਟਾਊਨ ਦੇ ਸਰਪੰਚ ਪ੍ਰਮੋਦ ਕੁਮਾਰ ਸ਼ਰਮਾ ਵੱਲੋਂ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ | ਉਦਘਾਟਨ ਕਰਦਿਆਂ ਉਕਤ ਆਗੂਆਂ ਨੇ ਜਿੱਥੇ ਕਿ੍ਸਮਸ ਦਿਹਾੜੇ ਸਬੰਧੀ ਮੁਬਾਰਕਬਾਦ ਦਿੱਤੀ, ਉੱਥੇ ਅਜਿਹੇ ਦਿਹਾੜੇ ਭਾਈਚਾਰਕ ਤੌਰ 'ਤੇ ਰਲ ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਟੀਫਨ ਕਾਲਾ ਤੇ ਹੋਰਨਾਂ ਵਲੋਂ ਸੰਗਤ ਨੂੰ ਇਸ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਪਾਸਟਰ ਮੱਤੀ ਮਸੀਹ ਨੇ ਸਮੂਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ 'ਤੇ ਚਾਨਣਾ ਪਾਇਆ | ਇਸ ਮੌਕੇ ਕਿ੍ਸਚੀਅਨ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਖਲੀਲ, ਸੀ.ਐਨ.ਆਈ ਪਾਸਟਰੇਟ ਭੁਲੱਥ ਦੇ ਪਾਦਰੀ ਮੱਤੀ ਮਸੀਹ, ਪਾਸਟਰ ਐਸੋਸੀਏਸ਼ਨ ਬੇਗੋਵਾਲ ਦੇ ਪ੍ਰਧਾਨ ਪਾਸਟਰ ਤਰਸੇਮ, ਪਾਸਟਰ ਜੌਰਜ, ਵਿਲੀਅਮ ਨੰਬਰਦਾਰ, ਵਿਲਸਨ, ਤਾਲਬ, ਪਾਸਟਰ ਰਾਹੁਲ, ਰਾਜ ਹੰਸ, ਦ ਭੁਲੱਥ ਯੂਨਾਈਟਡ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਸਿੰਘ, ਪਾਸਟਰ ਡੇਵਿਡ ਮਸੀਹ , ਹਰਵਿੰਦਰ ਸਿੰਘ ਚੀਮਾ ਮੈਂਬਰ,ਪਾਸਟਰ ਮਹਿੰਦਰ ਪਾਲ, ਪਾਸਟਰ ਰਸ਼ੀਦ ਮਸੀਹ, ਸਤਿੰਦਰ ਹੰਸ, ਪਾਸਟਰ ਸਰਵਨ ਸ਼ਰਮਾ, ਪਾਸਟਰ ਕਰਤਾਰ, ਪਾਸਟਰ ਕੁਲਵਿੰਦਰ, ਪਾਸਟਰ ਲਤੀਫ਼, ਪਾਸਟਰ ਮਲੂਕ ਮਸੀਹ, ਸਨੀ, ਰਵੀ, ਲਾਡੀ ਤੇ ਹੋਰ ਸੰਗਤਾਂ ਹਾਜ਼ਰ ਸਨ |