ਨਡਾਲਾ, 20 ਦਸੰਬਰ (ਰਘਬਿੰਦਰ ਸਿੰਘ) ਬੀ. ਐੱਡ ਅਧਿਆਪਕ ਫ਼ਰੰਟ ਜਲੰਧਰ ਅਤੇ ਕਪੂਰਥਲਾ ਵੱਲੋਂ ਸਬ ਡਵੀਜ਼ਨ ਭੁਲੱਥ ਦੇ ਮੰਡ ਸਰਦਾਰ ਸਿੰਘ ਵਾਲਾ ਵਿਖੇ ਪੜ੍ਹ ਰਹੇ ਸਕੂਲੀ ਬੱਚਿਆਂ ਨੂੰ ਜਰਸੀਆਂ, ਟੋਪੀ, ਬੂਟ, ਜੁਰਾਬਾਂ ਅਤੇ ਬੈਗ ਵੰਡ ਗਏ | ਜ਼ਿਕਰਯੋਗ ਹੈ ਕਿ ਜਲੰਧਰ ਦੇ ਬਲਾਕ ਆਦਮਪੁਰ ਦੇ ਸਮੂਹ ਅਧਿਆਪਕਾਂ ਵਲੋਂ ਸਾਂਝੇ ਤੌਰ ਤੇ ਵੀ ਸਹਾਇਤਾ ਕੀਤੀ ਗਈ ਹੈ |ਇਸ ਮੌਕੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ, ਸਕੱਤਰ ਕਮਲਜੀਤ ਸਿੰਘ, ਆਦਮਪੁਰ ਬਲਾਕ ਤੋਂ ਬਲਵਿੰਦਰ ਸਿੰਘ ਕਾਲਰਾ,ਤਰਨਦੀਪ ਸਿੰਘ (ਜ਼ਿਲ੍ਹਾ ਪ੍ਰਧਾਨ ਐਸੋਸੀਏਟ ਟੀਚਰ ਯੂਨੀਅਨ ਜਲੰਧਰ) ਭੋਗਪੁਰ ਤੋਂ ਅੰਮਿ੍ਤਪਾਲ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਤਾਜ ਸਿੰਘ ਚੀਮਾ,ਦਲਜੀਤ ਸਿੰਘ, ਮਨੋਜ ਕੁਮਾਰ ਅਤੇ ਰਾਕੇਸ਼ ਅਧਿਆਪਕ ਆਗੂ ਹਾਜ਼ਰ ਸਨ |