08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਧੂਮਧਾਮ ਨਾਲ ਕਰਵਾਈ

Ad Position 21
No active advertisement
ਅਜੀਤ ਡੈਸਕ 21-12-2025
ਸੁਲਤਾਨਪੁਰ ਲੋਧੀ, 20 ਦਸੰਬਰ (ਥਿੰਦ, ਨਰੇਸ਼ ਹੈਪੀ)-ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਮੈਨੇਜਿੰਗ ਕਮੇਟੀ ਦੇ ਪ੍ਰਮੁੱਖ ਰਕੇਸ਼ ਧੀਰ, ਕਰਨ ਧੀਰ, ਦਿਨੇਸ਼ ਧੀਰ ਤੇ ਸਮੂਹ ਮੈਂਬਰਾਂ ਦੀ ਸਰਪ੍ਰਸਤੀ ਹੇਠ ਪਿ੍ੰਸੀਪਲ ਸਿਮਰਨਜੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਨੇ ਨਾ ਸਿਰਫ਼ ਖੇਡਾਂ ਰਾਹੀਂ ਬਲਕਿ ਸੰਸਕਿ੍ਤਕ ਪ੍ਰੋਗਰਾਮ ਵਿਖਾ ਕੇ ਹਾਜ਼ਰੀਨ ਦਾ ਮਨ ਮੋਹ ਲਿਆ | ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਦਿਆਂ ਏ.ਐਸ.ਪੀ. ਸੁਲਤਾਨਪੁਰ ਲੋਧੀ ਧੁਰੇਂਦਰ ਵਰਮਾ ਨੇ ਸ਼ਮ੍ਹਾ ਰੌਸ਼ਨ ਕਰਕੇ ਲਾਰਡ ਕਿ੍ਸ਼ਨਾ ਸਕੂਲ ਦਾ ਝੰਡਾ ਚੜ੍ਹਾ ਕੇ, ਆਕਾਸ਼ ਵਿਚ ਗੁਬਾਰੇ ਛੱਡ ਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ | ਪਿ੍ੰਸੀਪਲ ਸਿਮਰਨਜੀਤ ਕੌਰ ਵੱਲੋਂ ਮੁੱਖ ਮਹਿਮਾਨ ਏ.ਐਸ.ਪੀ. ਧੁਰੇਂਦਰ ਵਰਮਾ ਦੇ ਜੀਵਨ ਸੰਬੰਧੀ ਵਿਵਰਨ ਦੱਸਿਆ ਗਿਆ | ਜਿਸ ਦਾ ਸਾਰੇ ਸਕੂਲ ਸਟਾਫ਼, ਹਾਜ਼ਰੀਨ ਤੇ ਮੈਨੇਜਿੰਗ ਕਮੇਟੀ ਵਲੋਂ ਤਾੜੀਆਂ ਵਜਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸਮਾਗਮ ਦਾ ਸ਼ੁੱਭ ਆਰੰਭ ਬੱਚਿਆਂ ਵਲੋਂ ਅਰਦਾਸ ਤੇ ਹਨੂਮਾਨ ਚਲੀਸਾ ਪੜ੍ਹ ਕੇ ਕੀਤਾ ਗਿਆ | ਸਪੋਰਟਸ ਮੀਟ 'ਚ ਬੱਚਿਆਂ ਵਲੋਂ ਵੱਖ-ਵੱਖ ਖੇਡ ਮੁਕਾਬਲੇ ਵਿਖਾ ਕੇ ਆਪਣੀ ਪ੍ਰਤਿਭਾ ਦਾ ਖ਼ੂਬਸੂਰਤ ਨਮੂਨਾ ਪੇਸ਼ ਕੀਤਾ | ਨੰਨੇ੍ਹ ਮੁੰਨੇ ਬੱਚਿਆਂ ਵੱਲੋਂ ਵੱਖ-ਵੱਖ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਗੀਤ, ਗਿੱਧਾ ,ਭੰਗੜਾ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨਾਲ ਵੱਖ-ਵੱਖ ਸੁੰਦਰ ਮੁਕਾਬਲੇ ਕਰਵਾ ਕੇ ਸਮਾਗਮ ਨੂੰ ਹੋਰ ਚਾਰ ਚੰਦ ਲਗਾਏ | ਬੱਚਿਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ | ਸਮਾਗਮ ਵਿਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਏ.ਐਸ.ਪੀ. ਧੁਰੇਂਦਰ ਵਰਮਾ ਨੇ ਕਿਹਾ ਕਿ ਕਿਸੇ ਵੀ ਆਦੇਸ਼ ਨੂੰ ਪਾਉਣ ਵਾਸਤੇ ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ | ਜੇ ਤੁਹਾਡੇ ਵਿਚ ਵਿਸ਼ਵਾਸ ਹੋਵੇਗਾ ਤਾਂ ਤੁਸੀਂ ਜੀਵਨ ਵਿਚ ਹਰੇਕ ਮੰਜ਼ਿਲ ਨੂੰ ਪਾ ਸਕਦੇ ਹੋ | ਏਐਸਪੀ ਵਰਮਾ ਨੇ ਬੱਚਿਆਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਆਪਣੇ ਸੁਪਨਿਆਂ ਦੇ ਲਈ ਲੜੋ ਭਾਵੇਂ ਕੋਈ ਵੀ ਜ਼ਿੰਦਗੀ ਵਿਚ ਸੁਪਨਾ ਹੋਵੇ ਉਸ ਲਈ ਖੜੇ ਰਹੋ ਤਾਂ ਮੰਜ਼ਿਲ ਇੱਕ ਦਿਨ ਜ਼ਰੂਰ ਤੁਹਾਡੇ ਕਦਮ ਚੁੰਮੇਗੀ | ਮੈਨੇਜਿੰਗ ਕਮੇਟੀ ਦੇ ਪ੍ਰਮੁੱਖ ਰਕੇਸ਼ ਧੀਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਪਿ੍ੰਸੀਪਲ ਸਿਮਰਨਜੀਤ ਕੌਰ, ਪਿ੍ੰਸੀਪਲ ਮੋਨਿਕਾ ਸਿੰਘ, ਅਕੈਡਮਿਕ ਕੁਆਰਡੀਨੇਟਰ ਰੁਪਿੰਦਰ ਕੌਰ, ਸਮਾਗਮ ਕੁਆਰਡੀਨੇਟਰ ਵਾਈਸ ਪਿ੍ੰਸੀਪਲ ਭਾਵਨਾ ਤੇ ਸਮੂਹ ਸਕੂਲ ਸਟਾਫ਼, ਬੱਚਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਮੋਨਿਕਾ ਸਿੰਘ, ਪਿ੍ੰਸੀਪਲ ਸਿਮਰਨਜੀਤ ਕੌਰ, ਵਾਈਸ ਪਿ੍ੰਸੀਪਲ ਭਾਵਨਾ, ਕੋਆਰਡੀਨੇਟਰ ਸੁਖਬੀਰ ਕੌਰ, ਮਨਪ੍ਰੀਤ ਕੌਰ, ਰੁਪਿੰਦਰ ਕੌਰ, ਸਾਹਿਲ, ਰਣਜੀਤ ਕੌਰ, ਮੁਸਕਾਨਪ੍ਰੀਤ, ਸੂਰਜ, ਪੁਨੀਤ, ਅਪੁਲ, ਸ਼ਿਵਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਨਾਮ ਕੌਰ ਮੈਮੋਰੀਅਲ ਸਕੂਲ ਸਿਹੌੜਾ ਵਿਚ ਬਰਸੀ ਅਤੇ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਬਾਜਾ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24