ਮਲੌਦ, 20 ਦਸੰਬਰ (ਦਿਲਬਾਗ ਸਿੰਘ ਚਾਪੜਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਹਰਨਾਮ ਕੌਰ ਮੈਮੋਰੀਅਲ ਹਾਈ ਸਕੂਲ ਸਿਹੌੜਾ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਮਾਤਾ ਜੀ ਦੀ 42ਵੀ ਸਾਲਾਨਾ ਬਰਸੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਬਾਬਾ ਬਲਜੀਤ ਦਾਸ ਡੇਰਾ ਖੂਹੀ ਵਾਲਾ ਕੂਹਲੀ ਕਲਾਂ ਵਾਲਿਆ ਵਲੋਂ ਭੋਗ ਪੈਣ ਉਪਰੰਤ ਕੀਰਤਨ ਵਿਖਿਆਨ ਕੀਤੇ ਗਏ | ਅੱਜ ਇਸ ਸੰਸਥਾ ਦੇ ਬੱਚੇ ਮੈਰਿਟ ਲਿਸਟ ਵਿੱਚ ਆ ਰਹੇ ਹਨ | ਪਿ੍ੰਸੀਪਲ ਸਿਮਰਨਜੀਤ ਕੌਰ ਤੁੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹਨਾਂ ਵਿਦਿਆਰਥੀਆਂ ਨੇ ਇਸ ਸੰਸਥਾ ਅਤੇ ਮਾਪਿਆਂ ਦਾ ਨਾਮ ਵਧੀਆ ਕਾਰਜੁਗਾਰੀ ਕਰਕੇ ਉੱਚਾ ਕੀਤਾ ਹੈ, ਉਨ੍ਹਾਂ ਦਾ ਹਰ ਸਾਲ ਵਾਂਗ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ | ਇਸ ਸਮੇਂ ਚੇਅਰਮੈਨ ਗੁਰਦਰਸ਼ਨ ਸਿੰਘ ਕੂਹਲੀ, ਚਰਨ ਸਿੰਘ ਸਿਹੌੜਾ, ਪ੍ਰਧਾਨ ਹਰਪ੍ਰੀਤ ਸਿੰਘ, ਕਾਮਰੇਡ ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਮਾਂਗਟ, ਦਵਿੰਦਰ ਸਿੰਘ ਗਿੱਲ, ਦਲਜੀਤ ਸਿੰਘ ਗਿੱਲ, ਪਿ੍ੰਸੀਪਲ ਕਮਲਜੀਤ ਸਿੰਘ ਸਿਆੜ, ਮੈਨੇਜਰ ਪਿਆਰਾ ਸਿੰਘ, ਪ੍ਰੇਮ ਸਿੰਘ ਮਾਜਰੀ, ਬਲਾਕ ਸੰਮਤੀ ਮੈਂਬਰ ਸਮਿੰਦਰ ਸਿੰਘ, ਸਤਬੀਰ ਸਿੰਘ ਡਾਬਾ, ਜਗਦੀਸ ਸਿੰਘ ਕੂਹਲੀ, ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਜਗਜੀਵਨ ਸਿੰਘ, ਮਹੰਤ ਜੀਤ ਰਾਮ, ਡਾਇਰੈਕਟਰ ਇੰਦਰਜੀਤ ਕੌਰ ਵਿਰਕ, ਮਾਸਟਰ ਨਾਜਰ ਸਿੰਘ, ਵਿਜੈ ਕੁਮਾਰ, ਦਵਿੰਦਰ ਸ਼ਰਮਾ ਅਤੇ ਸਮੂਹ ਸਟਾਫ਼ ਵਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ | ਸੈਕਟਰੀ ਬਲਵੰਤ ਕੌਰ ਪੰਧੇਰ ਅਤੇ ਪ੍ਰਧਾਨ ਤਰਲੋਚਨ ਸਿੰਘ ਨੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |