ਫਗਵਾੜਾ, 21 ਦਸੰਬਰ (ਚਾਨਾ)-ਇੱਥੋਂ ਦੇ ਰੇਲਵੇ ਸਟੇਸ਼ਨ ਰੋਡ 'ਤੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਥਾਣਾ ਸਿਟੀ ਦੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਤੇ ਉਨ੍ਹਾਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਪਾਸੋਂ ਕੋਈ ਵੀ ਸ਼ਨਾਖ਼ਤ ਲਈ ਕਾਗ਼ਜ਼ਾਤ ਨਹੀਂ ਮਿਲੇ ਹਨ ਤੇ ਪੁਲਿਸ ਵਲੋਂ ਲਾਸ਼ ਸਿਵਲ ਹਸਪਤਾਲ ਮੋਰਚਰੀ ਵਿਖੇ ਸ਼ਨਾਖ਼ਤ ਲਈ ਰਖਵਾ ਦਿੱਤਾ ਹੈ, ਜਿਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ |