ਖਲਵਾੜਾ, 21 ਦਸੰਬਰ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ) ਖਲਵਾੜਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਰੂਪ ਲਾਲ ਦੀ ਅਗਵਾਈ ਹੇਠ ਸੁਰਜੀਤ ਕੁਮਾਰ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਤੇ ਅੱਗੇ ਕੀਤੇ ਜਾਣ ਵਾਲੇ ਕੰਮਾਂ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਖਲਵਾੜਾ ਤੋਂ ਵਾਹਦ ਖਸਤਾ ਹਾਲਤ ਸੜਕ ਦੁਬਾਰਾ ਬਣਾਉਣ ਦੀ ਤੇ ਖਲਵਾੜਾ ਤੋਂ ਬਿਸ਼ਨਪੁਰ ਵਾਲੀ ਕੱਚੀ ਸੜਕ ਨੂੰ ਪੱਕੀ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਖਲਵਾੜਾ ਪਿੰਡ ਵਿਚਲੇ ਛੱਪੜ ਦੀ ਜਗ੍ਹਾ ਪਾਰਕ ਬਣਾਉਣ ਦੀ ਅਤੇ ਪਿੰਡ ਨੂੰ ਚੌਵੀ ਘੰਟੇ ਬਿਜਲੀ ਦੀ ਸਪਲਾਈ ਕਰਨ ਦੀ ਵੀ ਮੰਗ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਚਮਨ ਲਾਲ ਜੋਸ਼, ਮਾਸਟਰ ਗਿਆਨ ਚੰਦ ਨਈਅਰ, ਰਾਮ ਲਾਲ, ਹਰੀ ਪਾਲ, ਰੂਪ ਲਾਲ, ਸੋਹਣ ਲਾਲ, ਸਤਪਾਲ, ਅਮਰਜੀਤ ਮਹਿਮੀ, ਨੰਜੂ ਰਾਮ, ਸੁਰਜੀਤ, ਬਿੱਲਾ ਅਤੇ ਗੀਤਾ ਆਦਿ ਵੀ ਹਾਜ਼ਰ ਸਨ |