17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜਾਅਲੀ ਆਈ.ਡੀ. ਬਣਾ ਕੇ ਤਸਵੀਰਾਂ ਪੋਸਟ ਕਰਨ ਦੇ ਮਾਮਲੇ ਸੰਬੰਧੀ ਅਣਪਛਾਤੇ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 22-12-2025
ਕਪੂਰਥਲਾ, 21 ਦਸੰਬਰ (ਸਡਾਨਾ)-ਜਾਅਲੀ ਸੋਸ਼ਲ ਮੀਡੀਆ ਆਈ.ਡੀ. ਬਣਾ ਕੇ ਇਕ ਲੜਕੀ ਦੀਆਂ ਇਤਰਾਜ਼ਯੋਗ ਤਸਵੀਰਾਂ ਪੋਸਟ ਕਰਨ ਦੇ ਮਾਮਲੇ ਸਬੰਧੀ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਅਮਨਦੀਪ ਕੌਰ ਵਾਸੀ ਤਲਵੰਡੀ ਕੂਕਾ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਦੀ ਲੜਕੀ ਦੀ ਜਾਅਲੀ ਆਈ.ਡੀ. ਬਣਾਈ ਗਈ ਤੇ ਉਸ ਉੱਪਰ ਗਲਤ ਤਸਵੀਰਾਂ ਪੋਸਟ ਕੀਤੀਆਂ ਗਈਆਂ | ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਥਾਣਾ ਸਾਈਬਰ ਕ੍ਰਾਈਮ ਪੁਲਿਸ ਵਲੋਂ ਕੀਤੀ ਗਈ ਤੇ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਇੰਸਪੈਕਟਰ ਅਮਨਦੀਪ ਕੌਰ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਆਂਢੀਆਂ ਵਲੋਂ ਬਜ਼ੁਰਗ ਪਤੀ-ਪਤਨੀ ਦੀ ਕੁੱਟਮਾਰ ਅਗਲੀ ਖ਼ਬਰ 2027 'ਚ ਸੁਖਬੀਰ ਅਗਵਾਈ 'ਚ ਅਕਾਲੀ ਦਲ ਦੀ ਸਰਕਾਰ ਬਣੇਗੀ- ਵਾਲੀਆ
Ad Position 24