ਫਗਵਾੜਾ, 22 ਦਸੰਬਰ (ਹਰਜੋਤ ਸਿੰਘ ਚਾਨਾ)-ਭਾਰਤ ਦੇ ਚੀਫ਼ ਜਸਟਿਸ ਸੂਰੀਆਕਾਂਤ ਅੱਜ ਸ਼ਾਮ ਫਗਵਾੜਾ ਵਿਖੇ ਮਰਹੂਮ ਵਕੀਲ ਕੇ.ਸੀ. ਆਜ਼ਾਦ ਦੇ ਨਿਵਾਸ ਸਥਾਨ ਮਾਡਲ ਟਾਊਨ ਵਿਖੇ ਪੁੱਜੇ ਤੇ ਉਨ੍ਹਾਂ ਪਰਿਵਾਰ ਨਾਲ ਮਿਲਣੀ ਕੀਤੀ | ਜਸਟਿਸ ਸੂਰੀਆਕਾਂਤ ਦਾ ਇਸ ਪਰਿਵਾਰ ਨਾਲ ਕਾਫ਼ੀ ਪੁਰਾਣਾ ਸਬੰਧ ਹੈ | ਉਹ ਚੀਫ਼ ਜਸਟਿਸ ਬਣਨ ਮਗਰੋਂ ਪਹਿਲੀ ਵਾਰ ਅੱਜ ਫਗਵਾੜਾ ਪੁੱਜੇ ਸਨ ਤੇ ਕੁੱਝ ਸਮਾਂ ਹੀ ਪਰਿਵਾਰ ਨਾਲ ਮੁਲਾਕਾਤ ਕਰਨ ਮਗਰੋਂ ਵਾਪਸ ਚਲੇ ਗਏ | ਉਨ੍ਹਾਂ ਦੇ ਪੁੱਜਣ ਤੋਂ ਪਹਿਲਾ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ |