ਸੁਲਤਾਨਪੁਰ ਲੋਧੀ, 22 ਦਸੰਬਰ (ਨਰੇਸ਼ ਹੈਪੀ)-ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਇੱਕ ਪੈੱ੍ਰਸ ਕਾਨਫ਼ਰੰਸ ਰਾਹੀਂ ਆਪਣੇ ਉੱਪਰ ਰੇਤ ਵੇਚਣ ਦੇ ਲਗਾਏ ਗਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਦੇ ਹੋਏ ਵਿਧਾਇਕ ਰਾਣਾ ਨੂੰ ਖੁੱਲ੍ਹਾ ਚੈਲੰਜ ਕੀਤਾ ਕਿ ਉਹ ਮੇਰੇ ਉੱਪਰ ਲਗਾਏ ਗਏ ਦੋਸ਼ ਸਾਬਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ | ਸੱਜਣ ਸਿੰਘ ਚੀਮਾ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਵਿਖੇ ਸੁਲਤਾਨਪੁਰ ਲੋਧੀ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਿੱਤੇ ਹੋਏ ਪਾਰਟੀ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਇਸ ਮੌਕੇ ਜਿੱਥੇ ਜਿੱਤੇ ਹੋਏ ਪਾਰਟੀ ਆਗੂਆਂ ਨੂੰ ਵਧਾਈ ਦਿੱਤੀ, ਉੱਥੇ ਹਾਰੇ ਹੋਏ ਉਮੀਦਵਾਰਾਂ ਦੀ ਵੀ ਹੌਸਲਾ ਅਫਜ਼ਾਈ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਵੋਟ ਪ੍ਰਤੀਸ਼ਤ ਵੇਖਿਆ ਜਾਵੇ ਤਾਂ ਆਪ ਨੂੰ ਹਲਕਾ ਸੁਲਤਾਨਪੁਰ ਲੋਧੀ ਵਿਚ ਦੂਸਰੀਆਂ ਸਾਰੀਆਂ ਪਾਰਟੀਆਂ ਨਾਲੋਂ ਵੱਧ ਵੋਟਾਂ ਮਿਲੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵਲੋਂ ਹਰ ਵਾਰ ਦੀ ਤਰ੍ਹਾਂ ਪੈਸੇ ਤੇ ਨਸ਼ਿਆਂ ਦੀ ਕਥਿਤ ਦੁਰਵਰਤੋਂ ਕਰਕੇ ਕੁੱਝ ਸੀਟਾਂ ਜਿੱਤੀਆਂ ਹਨ | ਸੱਜਣ ਸਿੰਘ ਚੀਮਾ ਨੇ ਕਿਹਾ ਕਿ ਕੁੱਝ ਇਕ ਕਰਮਚਾਰੀਆਂ ਵੱਲੋਂ ਵੋਟਾਂ ਦੀ ਗਿਣਤੀ ਦੌਰਾਨ ਕਥਿਤ ਤੌਰ 'ਤੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ 'ਆਪ' ਆਗੂ ਨਰਿੰਦਰ ਸਿੰਘ ਖਿੰਡਾ, ਮਹਿਲਾ ਆਗੂ ਗੁਰਵਿੰਦਰ ਕੌਰ, ਪੀ.ਏ. ਲਵਪ੍ਰੀਤ ਸਿੰਘ, ਪ੍ਰਦੀਪ ਥਿੰਦ ਚੇਅਰਮੈਨ ਇੰਪਰੂਵਮੈਂਟ ਸੁਲਤਾਨਪੁਰ ਲੋਧੀ, ਸਰਪੰਚ ਮਨਜੀਤ ਸਿੰਘ, ਗੁਰਚਰਨ ਸਿੰਘ ਬਿੱਟੂ ਚੇਅਰਮੈਨ, ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਗੁਰਦੇਵ ਸਿੰਘ ਪੱਪਾ, ਜਤਿੰਦਰਜੀਤ ਸਿੰਘ ਜੱਜੀ ਨੰਬਰਦਾਰ, ਆੜ੍ਹਤੀ ਬਲਦੇਵ ਸਿੰਘ ਮੰਗਾ, ਸੰਨੀ ਰੱਤੜਾ, ਸਰਪੰਚ ਹਰਜਿੰਦਰ ਸਿੰਘ ਮਨਿਆਲਾ, ਸਰਪੰਚ ਬਹਾਦਰ ਸਿੰਘ ਲੋਧੀਵਾਲ, ਦੀਪਕ ਚੀਮਾ, ਕੁਲਵਿੰਦਰ ਸਿੰਘ ਸੱਧੂਵਾਲ, ਪਵਨ ਕੁਮਾਰ ਲਾਲਾ ਹਲਕਾ ਕੋਆਰਡੀਨੇਟਰ, ਹਰਨੇਕ ਸਿੰਘ ਗੋਲਡੀ ਡਡਵਿੰਡੀ, ਬਲਾਕ ਸੰਮਤੀ ਮੈਂਬਰ ਲਾਭ ਸਿੰਘ ਧੰਜੂ, ਸੁਖਜਿੰਦਰ ਸਿੰਘ ਗੋਲਡੀ, ਸਰਬਜੀਤ ਕੌਰ, ਹਰਵਿੰਦਰ ਪਾਲ ਸਿੰਘ ਲਾਲੀ, ਸਵਰਨ ਸਿੰਘ ਜੈਨਪੁਰ, ਰਣਧੀਰ ਸਿੰਘ ਕਮਾਲਪੁਰ, ਹੁਸ਼ਿਆਰ ਸਿੰਘ ਸਮੂਹ ਪੰਚਾਇਤ ਸੰਮਤੀ ਮੈਂਬਰ ਆਦਿ ਵੀ ਹਾਜ਼ਰ ਸਨ |