29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੁਰੂ ਅਮਰਦਾਸ ਪਬਲਿਕ ਸਕੂਲ ਦਾ ਕੌਮੀ ਪੱਧਰ ਦੇ ਸਮਾਗਮ ਵਿਚ 'ਬੈਸਟ ਸਕੂਲ ਐਵਾਰਡ' ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 23-12-2025
ਕਪੂਰਥਲਾ, 22 ਦਸੰਬਰ (ਅਮਰਜੀਤ ਕੋਮਲ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਨੂੰ ਦਾ ਟਾਈਮਜ਼ ਆਫ਼ ਇੰਡੀਆ ਵਲੋਂ ਮੁੰਬਈ ਵਿਚ ਕਰਵਾਏ ਗਏ ਕੌਮੀ ਪੱਧਰ ਦੇ ਸਮਾਗਮ ਸਟਾਰ ਐਜੂਕੇਸ਼ਨ ਐਵਾਰਡ 2025 ਤਹਿਤ 'ਬੈੱਸਟ ਸਕੂਲ ਐਵਾਰਡ 2025' ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਸਮਾਗਮ ਦੇ ਪ੍ਰਬੰਧਕਾਂ ਕੋਲੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਨੇ ਪ੍ਰਾਪਤ ਕੀਤਾ | ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਡਾ. ਰੰਧਾਵਾ ਨੇ ਕਿਹਾ ਕਿ ਇਸ ਵਕਾਰੀ ਸੰਸਥਾ ਤੋਂ ਬੈੱਸਟ ਸਕੂਲ ਦਾ ਐਵਾਰਡ ਪ੍ਰਾਪਤ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਗੁਣਾਤਮਕ ਸਿੱਖਿਆ ਸੁਚਾਰੂ ਤਰੀਕੇ ਨਾਲ ਦੇਣ, ਵਿੱਦਿਆ ਦੇ ਖੇਤਰ ਵਿਚ ਨਿਰੰਤਰ ਯਤਨਸ਼ੀਲ ਰਹਿਣ, ਵਧੀਆ ਅਨੁਸ਼ਾਸਨ ਤੇ ਰਾਸ਼ਟਰੀ ਪੱਧਰ ਦੇ ਸਭਿਆਚਾਰਕ ਤੇ ਹੋਰ ਗਤੀਵਿਧੀਆਂ ਦੀ ਪੇਸ਼ਕਾਰੀ ਸਦਕਾ ਸਕੂਲ 'ਬੈੱਸਟ ਸਕੂਲ ਐਵਾਰਡ' ਪ੍ਰਾਪਤ ਕਰਨ ਵਿਚ ਸਫਲ ਹੋਇਆ | ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਇਸ ਐਵਾਰਡ ਲਈ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਕੂਲ ਇਸੇ ਤਰ੍ਹਾਂ ਤਰੱਕੀ ਦੇ ਸਿਖ਼ਰਾਂ ਨੂੰ ਛੂੰਹਦਾ ਹੋਇਆ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਵਰਕਰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ-ਸ਼ੰਮੀ ਅਗਲੀ ਖ਼ਬਰ ਬੌਂਡੀ ਬੀਚ ਹਮਲੇ ਦੇ ਅੱਤਵਾਦੀ ਦੀ ਲਾਸ਼ ਨੂੰ ਪਤਨੀ ਨੇ ਲੈਣ ਤੋਂ ਕੀਤਾ ਇਨਕਾਰ <br/>
Ad Position 24