ਫਗਵਾੜਾ, 22 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ਹਿਰ ਦੀ ਨਵੀਂ ਬਣੀ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਪਹਿਲਾ ਮਹੀਨਾਵਾਰ ਰਾਸ਼ਨ ਅਤੇ ਪੈਨਸ਼ਨ ਵੰਡ ਸਮਾਗਮ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਉਦਯੋਗਪਤੀ ਮਨਪ੍ਰੀਤ ਸਿੰਘ ਨੇ ਕੀਤੀ | ਜਦਕਿ ਗੈਸਟ ਆਫ਼ ਆਨਰ ਵਜੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟਿ੍ਕਟ ਗਵਰਨਰ-1 ਲਾਇਨ ਜੀ.ਐਸ. ਭਾਟੀਆ ਅਤੇ ਡਿਸਟਿ੍ਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੇ ਸ਼ਿਰਕਤ ਕੀਤੀ | ਮੁੱਖ ਮਹਿਮਾਨ ਮਨਪ੍ਰੀਤ ਸਿੰਘ ਨੇ ਲੋੜਵੰਦ ਅÏਰਤਾਂ ਨੂੰ ਪੈਨਸ਼ਨ ਅਤੇ ਰਾਸ਼ਨ ਭੇਟ ਕਰਨ ਦੀ ਆਰੰਭਤਾ ਕਰਵਾਈ | ਲਾਇਨ ਆਸ਼ੂ ਮਾਰਕੰਡਾ ਨੇ ਵੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਰੋਸਾ ਜਤਾਇਆ ਕਿ ਹੁਣ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਮੰਚ ਤੋਂ ਹੋਰ ਵੀ ਤਨਦੇਹੀ ਦੇ ਨਾਲ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਇਸ ਪ੍ਰਾਜੈਕਟ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ | ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਕਲੱਬ ਸਕੱਤਰ ਲਾਇਨ ਸੰਤੋਖ ਰਾਜ ਸ਼ੋਕੀ ਟੂਰਾ, ਖ਼ਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਵਿਜੇ ਅਰੋੜਾ ਤੋਂ ਇਲਾਵਾ ਲਾਇਨ ਅਮਨ ਸ਼ਰਮਾ, ਅਸ਼ੋਕ ਮਨੀਲਾ, ਮਿੰਚੂ ਕਸ਼ਯਪ, ਹਨੀ ਗੁਲਾਟੀ, ਪਵਨ ਚਾਵਲਾ, ਵਿਪਨ ਠਾਕੁਰ ਆਦਿ ਹਾਜ਼ਰ ਸਨ |