ਢਿਲਵਾਂ, 22 ਦਸੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਦੇ ਕਾਰਨ ਜਿੱਥੇ ਆਮ ਜਨਜੀਵਨ ਅਸਤ ਵਿਅਸਤ ਹੋਇਆ ਹੈ, ਉੱਥੇ ਰਾਸ਼ਟਰੀ ਰਾਜ ਮਾਰਗ 'ਤੇ ਵੀ ਧੁੰਦ ਦੇ ਕਾਰਨ ਵਾਹਨ ਚਾਲਕਾਂ ਨੂੰ ਹੌਲੀ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਦੇਖਿਆ ਗਿਆ ਹੈ | ਲਗਾਤਾਰ ਪੈ ਰਹੀ ਧੁੰਦ ਨੂੰ ਦੇਖਦਿਆਂ ਟੋਲ ਪਲਾਜ਼ਾ ਢਿਲਵਾਂ ਦੇ ਅਧਿਕਾਰੀਆਂ ਵਲੋਂ ਅੱਜ ਵੱਖ-ਵੱਖ ਵਾਹਨਾਂ ਪਿੱਛੇ ਰਿਫ਼ਲੈਕਟਰ ਲਗਾਏ ਗਏ ਹਨ ਤਾਂ ਜੋ ਪਿੱਛੋਂ ਆਉਂਦੀ ਆਵਾਜਾਈ ਨੂੰ ਧੁੰਦ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਦੌਰਾਨ ਰਿਫ਼ਲੈਕਟਰ ਲਗਾਉਣ ਮੌਕੇ ਵੱਖ ਵੱਖ ਵਾਹਨ ਚਾਲਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ |ੇ ਇਸ ਮੌਕੇ ਸੁਪਰਵਾਈਜ਼ਰ ਭੁਪਿੰਦਰ ਸਿੰਘ, ਜਸਦੀਪ ਸਿੰਘ ਜੱਗਾ ਆਦਿ ਸਮੇਤ ਹੋਰ ਵੀ ਮੌਜੂਦ ਸਨ |