ਫਗਵਾੜਾ, 22 ਦਸੰਬਰ (ਹਰਜੋਤ ਸਿੰਘ ਚਾਨਾ)-ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਜ਼ਿਲੇ੍ਹ ਭਰ 'ਚ ਨੰਬਰਦਾਰਾ ਨੂੰ ਮਾਣ ਭੱਤਾ ਨਾ ਮਿਲਣ ਕਾਰਨ ਨੰਬਰਦਾਰਾਂ 'ਚ ਸਰਕਾਰ ਪ੍ਰਤੀ ਰੋਸ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਬਣਦਾ ਭੱਤਾ ਤੁਰੰਤ ਜਾਰੀ ਕੀਤੇ | ਗੱਲਬਾਤ ਕਰਦਿਆਂ ਨੰਬਰਦਾਰ ਯੂਨੀਅਨ ਕਪੂਰਥਲਾ ਕਾਰਜਕਾਰਨੀ ਮੈਂਬਰ ਸਰਬਜੀਤ ਸਿੰਘ ਚਾਨਾ, ਪ੍ਰਧਾਨ ਬਲਦੇਵ ਕ੍ਰਿਸ਼ਨ ਤੇ ਜ਼ਿਲ੍ਹਾ ਪ੍ਰਧਾਨ ਖੁਸ਼ਵੰਤ ਸਿੰਘ ਕੰਗ ਨੇ ਦੱਸਿਆ ਕਿ ਨੰਬਰਦਾਰਾਂ ਨੂੰ ਹਰ ਮਹੀਨੇ ਸਰਕਾਰ ਵਲੋਂ ਮਾਣ ਭੱਤਾ ਭੇਜਿਆ ਜਾਂਦਾ ਹੈ ਤੇ ਮਈ ਮਹੀਨੇ ਤੋਂ ਬਾਅਦ ਉਨ੍ਹਾਂ ਨੂੰ ਇਹ ਭੱਤਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਉਹ ਉਸ ਇਸ ਸੰਬੰਧ 'ਚ ਕਈ ਵਾਰ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ, ਪਰ ਉਨ੍ਹਾਂ ਨੂੰ ਇਹ ਹੀ ਜੁਆਬ ਮਿਲ ਰਿਹਾ ਹੈ ਕਿ ਖ਼ਜ਼ਾਨੇ 'ਚ ਪੈਸੇ ਨਹੀਂ ਹਨ ਤੇ ਜਦੋਂ ਬਜਟ ਆਵੇਗਾ ਉਦੋਂ ਹੀ ਭੱਤਾ ਮਿਲੇਗਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾ ਨੂੰ ਭੱਤਾ ਤੁਰੰਤ ਜਾਰੀ ਕੀਤਾ ਜਾਵੇ ਤੇ ਬਾਕੀ ਮੰਗਾਂ ਦਾ ਵੀ ਹੱਲ ਕੀਤਾ ਜਾਵੇ |