25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਾਲ ਵਿਆਹ ਰੋਕਣ ਲਈ ਪਿੰਡ ਭੁੱਲਾਰਾਈ ਵਿਖੇ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-12-2025
ਖਲਵਾੜਾ, 24 ਦਸੰਬਰ (ਮਨਦੀਪ ਸਿੰਘ ਸੰਧੂ)-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਸ੍ਰੀ ਰਾਜੀਵ ਢਾਡਾ ਦੀ ਅਗਵਾਈ ਹੇਠ ਪਿੰਡ ਭੁੱਲਾਰਾਈ ਦੇ ਪੰਚਾਇਤ ਘਰ ਵਿਖੇ ਬਾਲ ਵਿਆਹ ਰੋਕਣ ਸੰਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੀ ਰਹਿਨੁਮਾਈ ਰਾਜਵਿੰਦਰਜੀਤ ਕੌਰ ਸੀ.ਡੀ.ਪੀ.ਓ. ਫਗਵਾੜਾ ਨੇ ਕੀਤੀ | ਇਨ੍ਹਾਂ ਵਲੋਂ ਦੱਸਿਆ ਗਿਆ ਕਿ ਛੋਟੀ ਉਮਰੇ ਬੱਚੀਆਂ ਦਾ ਵਿਆਹ ਕਰਨਾ ਕਾਨੂੰਨੀ ਜੁਰਮ ਹੈ ਤੇ ਇਸ ਦੀ ਸਜਾ ਮਾਤਾ ਪਿਤਾ ਨੂੰ ਵੀ ਹੋ ਸਕਦੀ | ਛੋਟੀ ਉਮਰ ਵਿਚ ਬੱਚੀ ਨੂੰ ਸਮਝ ਨਹੀਂ ਹੁੰਦੀ ਅਤੇ ਉਹ ਛੋਟੀ ਉਮਰ ਵਿਚ ਹੀ ਮਾਂ ਬਣ ਜਾਂਦੀ ਹੈ ਜਿਸ ਕਾਰਨ ਅੱਗੋਂ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਤੇ ਅਮਰਜੀਤ ਕੌਰ ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਹਰਜਿੰਦਰ ਕੌਰ, ਰਣਜੀਤ ਕੌਰ ਪਿੰਡ ਭੁੱਲਾਰਾਈ ਤੇ ਜਸਵਿੰਦਰ ਕੌਰ ਅਕਾਲਗੜ੍ਹ, ਜਸਵਿੰਦਰ ਕੌਰ ਹਾਜੀਪੁਰ, ਜੋਤੀ ਖੰਗੂੜਾ, ਸੱਤਿਆ ਦੇਵੀ ਖਾਟੀ, ਸੁਨੀਤਾ ਦੇਵੀ, ਪਰਮਜੀਤ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਸਮਾਗਮ ਅਗਲੀ ਖ਼ਬਰ ਮਲਕਪੁਰ ਬਲਾਕ ਸੰਮਤੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ 'ਤੇ ਘੁੰਮਣ ਵਲੋਂ ਵੋਟਰਾਂ ਦਾ ਧੰਨਵਾਦ
Ad Position 24