ਸੁਭਾਨਪੁਰ, 27 ਦਸੰਬਰ (ਸਤਨਾਮ ਸਿੰਘ)- ਜਲੰਧਰ-ਅੰਮਿ੍ਤਸਰ ਹਾਈਵੇ 'ਤੇ ਪਿੰਡ ਰਮੀਦੀ ਦੇ ਨਜ਼ਦੀਕ ਇੱਕ ਸਾਈਕਲ ਸਵਾਰ ਦੀ ਕਾਰ ਦੀ ਭਿਆਨਕ ਟੱਕਰ ਵੱਜਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਏ.ਐਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਕੁਲਦੀਪ ਸ਼ਰਮਾ ਪੁੱਤਰ ਬਾਬੂ ਰਾਮ ਵਾਸੀ ਦਿਆਲਪੁਰ ਥਾਣਾ ਸੁਭਾਨਪੁਰ ਜੋ ਆਪਣੇ ਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਢਿੱਲਵਾਂ ਦੀ ਤਰਫ਼ ਜਾ ਰਿਹਾ ਸੀ | ਜਦੋਂ ਸਾਈਕਲ ਸਵਾਰ ਸੁਭਾਨਪੁਰ ਤੋਂ ਥੋੜਾ ਅੱਗੇ ਰਮੀਦੀ ਨੇੜੇ ਪਹੰੁਚਿਆ ਤਾਂ ਪਿੱਛੋਂ ਆਈ ਤੇਜ਼ ਰਫਤਾਰ ਕਾਰ ਪੀ.ਬੀ. 10 ਜੇ. ਡਬਲਯੂ. 1568 ਜਿਸ ਨੂੰ ਚਾਲਕ ਪਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਲੁਧਿਆਣਾ ਚਲਾ ਰਿਹਾ ਸੀ | ਜੋ ਆਪਣੇ ਪਰਿਵਾਰ ਸਮੇਤ ਅੰਮਿ੍ਤਸਰ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਇਹ ਹਾਦਸਾ ਅਚਾਨਕ ਵਾਪਰ ਗਿਆ | ਤਫ਼ਤੀਸ਼ੀ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਿ੍ਤਕ ਵਿਅਕਤੀ ਦੇ ਪਰਿਵਾਰਿਕ ਮੈਂਬਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ | ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੋਰਚਰੀ ਵਿੱਚ ਜਮਾ ਕਰਵਾ ਦਿੱਤੀ ਹੈ | ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ |