ਫਗਵਾੜਾ, 27 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਅਕਾਲੀ ਗੁਰਦੁਆਰਾ ਬੰਗਾ ਰੋਡ ਫਗਵਾੜਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਖੁੱਲੇ ਪੰਡਾਲ 'ਚ ਸਜੇ ਧਾਰਮਿਕ ਦੀਵਾਨ 'ਚ ਢਾਡੀ ਭਾਈ ਸਤਪਾਲ ਸਿੰਘ ਤਾਜ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰਇਤਿਹਾਸ ਸਰਵਣ ਕਰਵਾਇਆ ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇਸਤਰੀ ਵਿੰਗ ਅਕਾਲੀ ਗੁਰਦੁਆਰਾ ਫਗਵਾੜਾ ਦੀਆਂ ਬੀਬੀਆਂ ਆਪਣੇ ਜਥੇ ਸਮੇਤ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ | ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਮਹਾਨ ਸ਼ਖ਼ਸੀਅਤਾਂ ਅਤੇ ਰਾਗੀ ਜਥਿਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਦਵਿੰਦਰ ਸਿੰਘ ਨੇ ਅਦਾ ਕੀਤੀ | ਇਸ ਮੌਕੇ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਮਲਕੀਤ ਸਿੰਘ ਰਘਬੋਤਰਾ, ਸਤਿੰਦਰ ਸਿੰਘ, ਹਰਮਿੰਦਰ ਸਿੰਘ ਬਸਰਾ, ਕੁਲਦੀਪ ਸਿੰਘ ਟਰਾਂਸਪੋਰਟਰ, ਸੁਰਜੀਤ ਸਿੰਘ ਕੈਨੇਡੀਅਨ, ਬਹਾਦਰ ਸਿੰਘ ਸੰਗਤਪੁਰ, ਗੁਰਪ੍ਰੀਤ ਸਿੰਘ ਬੱਲ, ਮਾਸਟਰ ਅਜੀਤ ਸਿੰਘ ਖ਼ਾਲਸਾ, ਵਰਿੰਦਰ ਸਿੰਘ ਕੰਬੋਜ, ਜਸਵਿੰਦਰ ਸਿੰਘ ਭਗਤਪੁਰਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |