21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੰਨੇ ਦੀ ਬਕਾਇਆ ਅਦਾਇਗੀ ਸੰਬੰਧੀ ਕਿਸਾਨਾਂ ਤੇ ਅਧਿਕਾਰੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 28-12-2025
ਫਗਵਾੜਾ, 27 ਦਸੰਬਰ (ਹਰਜੋਤ ਸਿੰਘ ਚਾਨਾ)-ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਦੇ ਮਾਮਲੇ ਨੂੰ ਲੈ ਕੇ ਅੱਜ ਅਧਿਕਾਰੀਆਂ ਤੇ ਕੇਨ ਕਮਿਸ਼ਨ ਦੀ ਮੀਟਿੰਗ ਐਸ.ਡੀ.ਐਮ ਦਫ਼ਤਰ ਵਿਖੇ ਹੋਈ | ਜਿਸ 'ਚ ਕਿਸਾਨਾਂ ਦੀ ਬਕਾਇਆ ਰਾਸ਼ੀ ਤੇ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਅਧਿਕਾਰੀਆਂ ਨੇ ਮਿੱਲ ਅਧਿਕਾਰੀਆਂ ਨੂੰ ਕਿਸਾਨਾਂ ਦੀ ਬਕਾਇਆ ਅਦਾਇਗੀ ਦੇਣ ਲਈ ਪਲੈਨ ਤਿਆਰ ਕਰਕੇ 26 ਦਸੰਬਰ ਦੀ ਮੀਟਿੰਗ 'ਚ ਮੁੜ ਲਿਆਉਣ ਲਈ ਕਿਹਾ | ਮੀਟਿੰਗ ਦੌਰਾਨ ਕੇਨ ਕਮਿਸ਼ਨ ਪੰਜਾਬ ਡਾ. ਅਮਰੀਕ ਸਿੰਘ, ਡਿਪਟੀ ਕਮਿਸ਼ਨਰ, ਅਮਿੱਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ, ਐਸ.ਡੀ.ਐਮ ਜਸ਼ਨਜੀਤ ਸਿੰਘ, ਯੂਨੀਅਨ ਪ੍ਰਧਾਨ ਮਨਜੀਤ ਰਾਏ, ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ, ਕਿਰਪਾਲ ਸਿੰਘ ਮੂਸਾਪੁਰ, ਗੁਰਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਕਾਲਾ ਸਰਪੰਚ ਅਠੋਲੀ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਵਾਈਟ ਹਾਊਸ ਪ੍ਰੈੱਸ ਸਕੱਤਰ ਲੀਵਿਟ ਧੀ ਨੂੰ ਦੇਵੇਗੀ ਜਨਮ
Ad Position 24