ਤਲਵੰਡੀ ਚੌਧਰੀਆਂ, 27 ਦਸੰਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸੰਗਤਾਂ ਵਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਭਾਈ ਰਛਪਾਲ ਸਿੰਘ ਤੇ ਭਾਈ ਹਰਚੰਦ ਸਿੰਘ ਭਾਰਜ ਵਲੋਂ ਆਪਣੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਭਾਈ ਰਸ਼ਪਾਲ ਸਿੰਘ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਲਾਸਾਨੀ ਸ਼ਹੀਦੀ ਸਬੰਧੀ ਜਾਣਕਾਰੀ ਦਿੱਤੀ | ਸਰਪੰਚ ਬਲਵਿੰਦਰ ਸਿੰਘ ਲੱਡੂ ਸਮੇਤ ਮੈਂਬਰ ਪੰਚਾਇਤ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਬਲਾਕ ਸੰਮਤੀ ਮੈਂਬਰ ਪਲਵਿੰਦਰ ਸਿੰਘ ਭਿੰਦਾ ਓਠੀ ਨੰਬਰਦਾਰ, ਉੱਘੇ ਸਮਾਜ ਸੇਵੀ ਸਰਵਣ ਸਿੰਘ ਬਾਵਾ, ਵਿਕਾਸ ਲਵ ਰਾਇਲ ਜਿੰਮ ਸ਼ਹੀਦੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ | ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਜਥੇ. ਬਖ਼ਸ਼ੀਸ਼ ਸਿੰਘ ਬਿੱਲਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਇਤਿਹਾਸ ਵਿਚ ਸਦਾ ਯਾਦ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 5100 ਦੇਣ ਦਾ ਐਲਾਨ ਕੀਤਾ | ਸਰਪੰਚ ਬਲਵਿੰਦਰ ਸਿੰਘ ਤੇ ਉੱਘੇ ਸਮਾਜ ਸੇਵੀ ਸਰਵਣ ਸਿੰਘ ਬਾਵਾ ਵੱਲੋਂ 11000 ਰੁਪਏ, ਪਲਵਿੰਦਰ ਸਿੰਘ ਓਠੀ ਬਲਾਕ ਸੰਮਤੀ ਮੈਂਬਰ ਵਲੋਂ 5100 ਰੁਪਏ, ਵਿਕਾਸ ਲਵ ਵੱਲੋਂ 1100 ਰੁਪਏ, ਰਜਿੰਦਰ ਸਿੰਘ ਭਾਰਜ, ਕਮਲਜੀਤ ਬਬਲਾ, ਲਖਵਿੰਦਰ ਸਿੰਘ ਲੱਖਾ ਤਿੰਨੇ ਮੈਂਬਰ ਪੰਚਾਇਤ ਵਲੋਂ ਹਜ਼ਾਰ-ਹਜ਼ਾਰ ਰੁਪਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ | ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਵਲੋਂ ਉਪਰੋਕਤ ਆਈਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਦੀ ਭੂਮਿਕਾ ਪਰਸਨ ਲਾਲ ਭੋਲਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ, ਪਾਲਾ ਸਿੰਘ, ਸੁੱਚਾ ਸਿੰਘ ਐਫ.ਸੀ.ਆਈ., ਮੁੱਖਾ ਸਿੰਘ, ਦਿਆਲ ਸਿੰਘ, ਦਰਸ਼ਨ ਸਿੰਘ ਨਾਹਰ, ਜਰਨੈਲ ਸਿੰਘ ਨਿਹੰਗ, ਬਾਬਾ ਰਤਨ ਸਿੰਘ, ਮੈਂਬਰ ਪੰਚਾਇਤ ਵੀਰਪਾਲ ਅਟਵਾਲ, ਸਰਬਜੀਤ ਸਿੰਘ ਸ਼ੱਬਾ ਮੈਂਬਰ ਪੰਚਾਇਤ, ਭਾਈ ਮਹੀਪਾਲ ਸਿੰਘ, ਦਲਬੀਰ ਸਿੰਘ ਪ੍ਰਧਾਨ, ਨੰਬਰਦਾਰ ਓਮ ਪ੍ਰਕਾਸ਼ ਤੋਂ ਇਲਾਵਾ ਸੰਦੀਪ ਸਿੰਘ ਨਾਹਰ, ਪਰਮਜੀਤ ਸਿੰਘ, ਲਵਪ੍ਰੀਤ ਸਿੰਘ, ਰਾਜਨ ਤਲਵੰਡੀ ਆਦਿ ਹਾਜ਼ਰ ਸਨ |