22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਿਸ਼ੂ ਮਾਡਲ ਸਕੂਲ ਭੁਲੱਥ 'ਚ ਲਗਾਇਆ ਫਾਇਰ ਸੇਫ਼ਟੀ ਕੈਂਪ

Ad Position 21
No active advertisement
ਅਜੀਤ ਡੈਸਕ 28-12-2025
ਭੁਲੱਥ, 27 ਦਸੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਚ ਫਾਇਰ ਬਿ੍ਗੇਡ ਭੁਲੱਥ ਦੇ ਫਾਇਰ ਫਾਈਟਰਸ ਵੱਲੋਂ ਫਾਇਰ ਸੇਫ਼ਟੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਅੱਗ ਬੁਝਾਉਣ ਸਬੰਧੀ ਵੱਖ-ਵੱਖ ਜਾਣਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ | ਫਾਇਰ ਬਿ੍ਗੇਡ ਇੰਸਪੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਫਾਇਰ ਫਾਈਟਰਸ ਦੀ ਟੀਮ ਸਕੂਲ ਪਹੁੰਚੀ ਅਤੇ ਉਨ੍ਹਾਂ ਨੇ ਅੱਗ ਨਾਲ ਪੇਸ਼ ਆਉਣ ਵਾਲੇ ਖ਼ਤਰਿਆਂ ਨੂੰ ਰੋਕਣ ਅਤੇ ਅੱਗ ਬੁਝਾਓ ਯੰਤਰਾਂ ਨੂੰ ਚਲਾਉਣ ਦੀ ਸਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ | ਅਤੇ ਸਕੂਲ ਦੇ ਵਿਦਿਆਰਥੀਆਂ ਤੋਂ ਅੱਗ ਬੁਝਾਊ ਯੰਤਰ ਵੀ ਚਲਵਾਏ ਗਏ | ਇਸ ਮੌਕੇ ਤੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਵੱਲੋਂ ਫਾਇਰ ਫਾਈਟਰਜ਼ ਟੀਮ ਭੁਲੱਥ ਦੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਸਕੂਲ ਵੱਲੋਂ ਫਾਇਰ ਟੀਮ ਭੁਲੱਥ ਨੂੰ ਸਹਿਯੋਗ ਦਿੰਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਏ.ਐਨ.ਐਮ. ਬਰਾਂਚ ਭੁਲੱਥ ਚਰਚ 'ਚ ਕਿ੍ਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ
Ad Position 24