22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਏ.ਐਨ.ਐਮ. ਬਰਾਂਚ ਭੁਲੱਥ ਚਰਚ 'ਚ ਕਿ੍ਸਮਸ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 28-12-2025
• ਡੀ.ਐਸ.ਪੀ. ਕਰਨੈਲ ਸਿੰਘ ਤੇ ਐਸ.ਐਚ.ਓ. ਰਣਜੀਤ ਸਿੰਘ ਵਲੋਂ ਮਸੀਹੀ ਸੰਗਤਾਂ ਨੂੰ ਦਿੱਤੀਆਂ ਕਿ੍ਸਮਸ ਦੀਆਂ ਮੁਬਾਰਕਾਂ
ਭੁਲੱਥ, 27 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਏ.ਐਨ.ਐਮ. ਨਡਾਲਾ ਬਰਾਂਚ ਭੁਲੱਥ ਚਰਚ ਵਿਖੇ ਮਸੀਹ ਸੰਗਤਾਂ ਵਲੋਂ ਕਿ੍ਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਕਿ੍ਸਮਸ ਦੇ ਸਮਾਗਮ ਦੌਰਾਨ ਮਸੀਹੀ ਪ੍ਰਚਾਰਕ ਪਾਸਟਰ ਸਾਹਿਬਾਨਾਂ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਬਾਰੇ ਤੇ ਕਿ੍ਸਮਸ ਦੇ ਤਿਉਹਾਰ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ ਤੇ ਪ੍ਰਭੂ ਯਿਸ਼ੂ ਮਸੀਹ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ | ਕਲੀਸੀਆ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ ਤੇ ਇਕੱਤਰ ਹੋਈਆਂ ਸੰਗਤਾਂ ਵਲੋਂ ਇਕ ਦੂਜੇ ਨੂੰ ਪਿਆਰ ਨਾਲ ਮਿਲਦੇ ਹੋਏ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿ੍ਸਮਸ ਦੇ ਤਿਉਹਾਰ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਗਈਆਂ | ਸਮਾਗਮ ਦੌਰਾਨ ਉਚੇਚੇ ਤੌਰ 'ਤੇ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਤੇ ਐਸ.ਐਚ.ਓ. ਰਣਜੀਤ ਸਿੰਘ ਵਲੋਂ ਸ਼ਿਰਕਤ ਕਰਦੇ ਹੋਏ ਮਸੀਹੀ ਭਾਈਚਾਰੇ ਨੂੰ ਕਿ੍ਸਮਸ ਦੀਆਂ ਮੁਬਾਰਕਾਂ ਪੇਸ਼ ਕੀਤੀਆਂ | ਪਾਸਟਰ ਐਡਵਿਨ ਪਾਲ ਭੁਲੱਥ, ਚਰਚ ਇੰਚਾਰਜ ਮਨਮੀਤ ਮਸੀਹ, ਪ੍ਰਧਾਨ ਬਲਦੇਵ ਮਸੀਹ, ਪੈੱ੍ਰਸ ਸਕੱਤਰ ਬਲਦੇਵ ਰਾਜ ਸਾਹਨੀ ਰਾਜਪੁਰ, ਪਾਸਟਰ ਪੌਲ ਭੁਲੱਥ, ਪਾਸਟਰ ਚੰਦਪਾਲ, ਲਵਪ੍ਰੀਤ, ਵੰਸ਼ ਘਾਰੂ, ਰੋਹਿਤ, ਹਰਜਿੰਦਰ ਸਿੰਘ, ਸੁੱਚਾ ਮੱਟੂ, ਸ਼ਾਮ ਲਾਲ ਭੱਟੀ, ਸਵਰਨ ਸਿੰਘ, ਸੁੱਚਾ ਮਸੀਹ, ਰਾਜਵਿੰਦਰ, ਭੈਣ ਸੰਗੀਤਾ, ਗੁਰਦੇਵ ਕੌਰ, ਬਲਜੀਤ ਕੌਰ, ਅਨੂੰ ਰਾਣੋੀ, ਊਸ਼ਾ ਰਾਣੀ, ਭੈਣ ਰੀਨਾ, ਸੁਮਨਪਾਲ ਤੇ ਹੋਰ ਮਸੀਹੀ ਸੰਗਤਾਂ ਤੋਂ ਇਲਾਵਾ ਮੋਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਲ ਵਿਆਹ ਰੋਕਣ ਲਈ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ 'ਚ ਲਗਾਇਆ ਫਾਇਰ ਸੇਫ਼ਟੀ ਕੈਂਪ
Ad Position 24