27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਨੂ ਸਿਮਿ੍ਤੀ ਦਹਿਨ ਦਿਵਸ 'ਤੇ ਕਰਵਾਏ ਸੈਮੀਨਾਰ 'ਚ ਵਿਦਵਾਨ ਬੁਲਾਰਿਆਂ ਨੇ ਸਾਂਝੇ ਕੀਤੇ ਵਿਚਾਰ <br/>

Ad Position 21
No active advertisement
ਅਜੀਤ ਡੈਸਕ 29-12-2025
ਫਗਵਾੜਾ, 28 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਜਥੇਬੰਦੀ ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਵਲੋਂ ਮਨੂ ਸਿਮਿ੍ਤੀ ਦਹਿਨ ਦਿਵਸ 'ਤੇ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰਿਆਂ ਵਜੋਂ ਡਾ. ਰਿਤੂ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ, ਅੰਬੇਡਕਰੀ ਪ੍ਰਚਾਰਕ ਗਿਆਨਸ਼ੀਲ ਡਾ. ਹਰਜਿੰਦਰ ਸਿੰਘ ਜੱਖੂ, ਬੀਬਾ ਹਰਵਿੰਦਰ ਕੌਰ ਉਸਮਾਂ, ਡਾ. ਇੰਦਰਜੀਤ ਕਜਲਾ ਅਤੇ ਧਰਮਿੰਦਰ ਸਿੰਘ ਭੁੱਲਾਰਾਈ, ਹੈਪੀ ਕੌਲ, ਜਗਬੀਰ ਸਿੰਘ ਸਹੂੰਗੜਾ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਦੌਰਾਨ ਬੁਲਾਰਿਆਂ ਨੇ ਇਸ ਵਿਸ਼ੇ 'ਤੇ ਸੈਮੀਨਾਰ ਕਰਵਾਉਣ ਨੂੰ ਡਾ. ਹਰਜਿੰਦਰ ਸਿੰਘ ਜੱਖੂ ਦੀ ਵੱਡੀ ਦਲੇਰੀ ਦੱਸਿਆ | ਉੱਘੇ ਲੇਖਕ ਅਤੇ ਵਿਦਵਾਨ ਸੋਹਨ ਸਹਿਜਲ ਨੇ ਮਨੂ ਸਿਮਿ੍ਤੀ 'ਤੇ ਕਵਿਤਾ ਪੜ੍ਹੀ | ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਬੁੱਧ ਧਰਮ ਦੇ ਪ੍ਰਚਾਰਕ ਅੰਬੇਡਕਰਵਾਦੀ ਅਤੇ ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਸੰਜੀਵ ਭੋਰਾ (ਫਿਲੌਰੀ) ਨੂੰ ਮਿਸ਼ਨਰੀ ਪ੍ਰਚਾਰਕ ਐਵਾਰਡ 2025 ਦੇ ਨਾਲ ਨਿਵਾਜਿਆ ਗਿਆ | ਦਹਾਕੇ ਤੋਂ ਵੱਧ ਬਾਮਸੇਫ ਦੇ ਵੱਖ-ਵੱਖ ਸਟੇਟਾਂ 'ਚ ਰਹੇ ਫ਼ੁਲ ਟਾਈਮ ਪ੍ਰਚਾਰਕ ਗਿਆਨ ਸ਼ੀਲ ਢੱਡਾ ਨੂੰ ਡਾ. ਅੰਬੇਡਕਰ ਮਿਸ਼ਨ ਟੀਚਿੰਗ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ | ਦਲਿਤ ਵਿਦਵਾਨ ਅਤੇ ਨਿਧੜਕ ਆਗੂ ਡਾ. ਰਿਤੂ ਸਿੰਘ ਨੂੰ ਮਾਤਾ ਸਵਿੱਤਰੀ ਬਾਈ ਫੂਲੇ ਐਵਾਰਡ 2025 ਨਾਲ ਨਿਵਾਜਿਆ ਗਿਆ | ਅੱਤਿਆਚਾਰ ਦਾ ਸ਼ਿਕਾਰ ਹੋਣ ਅਤੇ ਸਰਕਾਰੀ ਦਬਾਅ ਦੇ ਬਾਵਜੂਦ ਝੁਕਣ ਤੋਂ ਇਨਕਾਰ ਕਰਨ ਵਾਲੀ ਬੀਬੀ ਹਰਵਿੰਦਰ ਕੌਰ ਉਸਮਾ ਨੂੰ ਸ਼ੇਰਨੀ ਧੀ ਪੰਜਾਬ ਦੀ ਐਵਾਰਡ ਪ੍ਰਦਾਨ ਕਰਦਿਆਂ ਡਾ. ਜੱਖੂ, ਪਿ੍ੰਸੀਪਲ ਕੇਵਲ ਸਿੰਘ ਟੂਰਾ ਅਤੇ ਡਾ.ਅਵਨੀਤ ਕੌਰ ਨੇ ਕਿਹਾ ਕਿ ਸਮਾਜ ਦੀਆਂ ਦਲੇਰ ਧੀਆਂ ਦਾ ਇਸੇ ਤਰ੍ਹਾਂ ਸਨਮਾਨ ਜਾਰੀ ਰਹੇਗਾ | ਮਨੁੱਖੀ ਅਧਿਕਾਰਾਂ ਦੇ ਉੱਘੇ ਵਕੀਲ ਸਿਮਰਨਜੀਤ ਸਿੰਘ ਨੂੰ ਡਾ. ਅੰਬੇਡਕਰ ਮਨੁੱਖੀ ਅਧਿਕਾਰ ਐਵਾਰਡ ਦਿੱਤਾ ਗਿਆ | ਸਾਰੇ ਹੀ ਬੁਲਾਰਿਆਂ ਨੇ ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਦੇ ਸੰਸਥਾਪਕ ਡਾ. ਹਰਜਿੰਦਰ ਸਿੰਘ ਜੱਖੂ ਦੇ ਇਨ੍ਹਾਂ ਉਪਰਾਲਿਆਂ ਨੂੰ ਭਵਿੱਖ 'ਚ ਸਮਾਜ ਨੂੰ ਇੱਕਜੁੱਟ ਕਰਨ ਦੇ ਯਤਨਾਂ ਵਜੋਂ ਬਹੁਤ ਸਲਾਹਿਆ | ਡਾ. ਜੱਖੂ ਨੇ ਐਲਾਨ ਕੀਤਾ ਕਿ ਹਰ ਸਾਲ ਸਮਾਜ ਦੀਆਂ ਪੰਜ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਅਵਾਰਡ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਗਰੀਬਾਂ ਲਈ ਕਾਨੂੰਨੀ ਸਹਾਇਤਾ 'ਚ ਮਦਦਗਾਰ ਬਣਨ ਲਈ ਜੈ ਭੀਮ ਯੂਨਾਈਟਿਡ ਵੁਆਇਸ ਫ਼ਾਰ ਜਸਟਿਸ ਦੇ ਨਾਮ ਹੇਠ ਸਮਾਜ ਦੇ ਵਕੀਲਾਂ ਦੀ ਜਥੇਬੰਦੀ ਖੜੀ ਕਰਨ ਜਾ ਰਹੇ ਹਾਂ | ਜਿਸ ਦੀ ਰੂਪਰੇਖਾ ਲਈ 25 ਜਨਵਰੀ 2026 ਨੂੰ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਐਡਵੋਕੇਟ ਐਸ.ਐਲ. ਵਿਰਦੀ, ਡਾ. ਐਸ.ਪੀ. ਸੁਮਨ, ਡਾ. ਦੇਸਰਾਜ ਕਲਸੀ, ਸੁਰਿੰਦਰ ਸਿੰਘ ਰਾਵਲਪਿੰਡੀ, ਸੈਫ਼ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸੰਦੀਪ ਚਾਹਲ, ਸਟੇਟ ਕੋਆਰਡੀਨੇਟਰ ਮੋਹਨ ਮਹਿੰਦਰ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ, ਸੰਦੀਪ ਮੂਲਨਿਵਾਸੀ, ਪਵਿੱਤਰ ਸਿੰਘ ਉੱਪਲ, ਬਲਵੀਰ ਬਸਰਾ, ਬਲਜੀਤ ਕੌਰ ਅੰਬੇਡਕਰੀ, ਬਲਵੀਰ ਕੌਰ ਪਠਲਾਵਾ, ਬੀਬੀ ਸੁਖਜੀਤ ਕੌਰ ਸਿੱਧੂ, ਬੀਬੀ ਕੁਲਵੰਤ ਕੌਰ ਟੂਰਾ, ਮਨਜੀਤ ਕੌਰ ਕੋਟਰਾਣੀ, ਸਤਵਿੰਦਰ ਕੌਰ ਸੋਨੂੰ, ਮੈਡਮ ਮਨਜੀਤ ਕੌਰ, ਪੂਜਾ ਰਾਣੀ ਗੋਹਾਵਰ, ਅੰਜਲੀ ਰਾਜਪੂਤ, ਨਿਰਮਲ ਸਿੰਘ ਸਮਰਾ, ਜੱਸੀ ਕੋਟਰਾਣੀ, ਰਜਿੰਦਰ ਪ੍ਰਤਾਪ ਸਿੰਘ ਅਤੇ ਯੋਗਰਾਜ ਜਲੰਧਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਅਰਬਨ ਅਸਟੇਟ ਤੋਂ ਸਜਾਇਆ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਮਨਾਇਆ <br/>
Ad Position 24