ਭੁਲੱਥ, 29 ਦਸੰਬਰ (ਮਨਜੀਤ ਸਿੰਘ ਰਤਨ)-ਗੁਰਦੁਆਰਾ ਸਿੰਘ ਸਭਾ ਨਡਾਲਾ ਵਿਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਛੋਟੇ ਛੋਟੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਸਕੂਲਾਂ ਦੇ ਅਨੇਕਾਂ ਬੱਚਿਆਂ ਨੇ ਭਾਗ ਲਿਆ | ਇਹਨਾਂ ਕਰਵਾਏ ਗਏ ਮੁਕਾਬਲਿਆਂ ਮੌਕੇ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵੱਲੋਂ ਉਂਕਾਰ ਸਿੰਘ ਤੇ ਐਸ਼ਵੀਰ ਸਿੰਘ ਦਸਵੀਂ ਕਲਾਸ, ਗੁਰਨੂਰ ਸਿੰਘ ਨੌਵੀਂ ਕਲਾਸ ਤੇ ਗੁਰਅੰਮਿ੍ਤ ਸਿੰਘ ਸੱਤਵੀਂ ਕਲਾਸ ਨੇ ਭਾਗ ਲਿਆ | 13 ਸਾਲ ਤੋਂ ਉੱਪਰ ਦੀ ਉਮਰ ਵਾਲੀ ਕੈਟਾਗਰੀ ਵਿਚ ਗੁਰਨੂਰ ਸਿੰਘ ਨੇ ਦੂਜਾ ਸਥਾਨ 3100 ਰੁਪਏ ਹਾਸਿਲ ਕੀਤੇ ਤੇ 13 ਸਾਲ ਤੋਂ ਘੱਟ ਉਮਰ ਦੀ ਕੈਟਾਗਰੀ ਵਿਚੋਂ ਗੁਰੂ ਅੰਮਿ੍ਤ ਸਿੰਘ ਨੇ ਪਹਿਲਾ ਸਥਾਨ 1100 ਰੁਪਏ ਹਾਸਿਲ ਕੀਤੇ | ਇਸ ਮੌਕੇ ਇਹਨਾਂ ਕਰਵਾਏ ਗਏ ਮੁਕਾਬਲਿਆਂ ਦੇ ਪ੍ਰਬੰਧਕਾਂ ਵਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਕੇ ਉੱਚਾ ਮੁਕਾਮ ਕਰਨ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ |