ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਪਿੰਡ ਬੋਹਾਨੀ ਵਿਖੇ ਇਕ ਦੁਕਾਨਦਾਰ 'ਤੇ ਗੋਲੀ ਚਲਾਉਣ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਰਾਮ ਪੁੱਤਰ ਚਰਨ ਦਾਸ ਦੀ ਬੋਹਾਨੀ ਵਿਖੇ ਦੁਕਾਨ ਹੈ | ਉਸ ਦੀ ਦੁਕਾਨ 'ਤੇ 28 ਦਸੰਬਰ ਨੂੰ ਦੁਪਹਿਰ ਹਰਵਿੰਦਰ ਸਿੰਘ ਆਇਆ ਜੋ ਉਸ ਨਾਲ ਗੱਲਾਂ ਕਰਦਾ ਕਰਦਾ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਹੱਥੋਪਾਈ ਹੋਣ ਲੱਗ ਪਿਆ ਤੇ ਮੌਕੇ 'ਤੇ ਮੌਜੂਦ ਦੁਕਾਨਦਾਰਾਂ ਨੇ ਛੁਡਾਇਆ ਤੇ ਇਹ ਵਿਅਕਤੀ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ ਤੇ ਕਰੀਬ ਡੇਢ ਘੰਟੇ ਬਾਅਦ 'ਚ ਆਇਆ ਜਿਸ ਦੇ ਹੱਥ 'ਚ ਰਿਵਾਲਵਰ ਸੀ ਤੇ ਉਸ ਨੇ ਗੋਲੀ ਚਲਾ ਦਿੱਤੀ ਤੇ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਟੀਮ ਗਠਿਤ ਕਰਕੇ ਜਾਂਚ ਕੀਤੀ ਤੇ ਹਰਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਕੁਲਵਰਨ ਸਿੰਘ ਵਾਸੀ ਨੰਗਲ ਫਤਿਹ ਖਾਂ ਥਾਣਾ ਪਤਾਰਾ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਰਿਵਾਲਵਰ ਨੇ ਇਸ ਨੇ ਕਿੱਥੋਂ ਲਿਆਂਦਾ ਤੇ ਇਸ ਦੀ ਜਾਂਚ ਪੁਲਿਸ ਰਿਮਾਂਡ ਲੈਣ ਉਪਰੰਤ ਕੀਤੀ ਜਾਵੇਗੀ |