ਫਗਵਾੜਾ, 30 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕ ਪਿੰਡ ਚੱਕ ਹਕੀਮ ਗ੍ਰਾਮ ਪੰਚਾਇਤ ਇਲਾਕਾ ਨਿਵਾਸੀ, ਐਨ.ਆਰ.ਆਈ ਵੀਰਾਂ, ਬਾਪੂ ਲਾਲੀ ਦਾਸ ਭਾਰਤ ਕੇਸਰੀ ਪਹਿਲਵਾਨ ਪਿ੍ਤਪਾਲ ਕੁਸ਼ਤੀ ਅਖਾੜਾ ਚੱਕ ਹਕੀਮ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ ਗਿਆ | ਪਹਿਲਵਾਨ ਪਿ੍ਤਪਾਲ ਫਗਵਾੜਾ ਅਤੇ ਪਹਿਲਵਾਨ ਬਲਵੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਇਸ ਕੁਸ਼ਤੀ ਦੰਗਲ ਵਿਚ ਇੰਟਰਨੈਸ਼ਨਲ ਪਹਿਲਵਾਨਾਂ ਨੇ ਹਿੱਸਾ ਲਿਆ | ਇਸ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਕਰਵਾਏ ਕੁਸ਼ਤੀ ਦੰਗਲ ਦੀ ਸ਼ਲਾਘਾ ਕਰਦੇ ਹੋਏ ਪਿ੍ਤਪਾਲ ਪਹਿਲਵਾਨ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਅਖਾੜੇ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਮਾਝਾ, ਮਲਾਵਾ ਤੇ ਦੁਆਬੇ ਤੋਂ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਪੁਰਸ਼ਾਂ ਅਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਆਗੂਆਂ ਨੇ ਸ਼ਿਰਕਤ ਕਰ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ | ਪਟਕੇ ਦੀ ਕੁਸ਼ਤੀ ਹਾਮਿਦ ਇਰਾਨ ਤੇ ਭੁਪਿੰਦਰ ਅਜਨਾਲਾ ਦੇ ਵਿਚ ਹੋਈ, ਜਿਸ 'ਚ ਹਾਮਿਦ ਇਰਾਨ ਨੇ ਪਟਕੇ ਦੀ ਕੁਸ਼ਤੀ 'ਤੇ ਕਬਜ਼ਾ ਕੀਤਾ | ਅਖਾੜੇ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਆਏ ਹੋਏ ਸੰਤ ਮਹਾਂਪੁਰਸ਼ ਅਤੇ ਮਹਿਮਾਨਾਂ ਅਤੇ ਸਹਿਯੋਗ ਕਰਨ ਵਾਲਿਆਂ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਆਪ ਦੇ ਹਲਕਾ ਇੰਚਾਰਜ ਹਰਜੀ ਮਾਨ, ਦਲਜੀਤ ਰਾਜੂ, ਸਰਪੰਚ ਵਰੁਣ ਬੰਗੜ, 108 ਸੰਤ ਸ਼ਾਮ ਦਾਸ ਮਾਹਿਲ ਗਹਿਲਾ, ਸੰਤ ਬਾਬਾ ਜਸਵੰਤ ਸਿੰਘ ਸੋਡੀ ਆਸ਼ੰਲਾ ਵਾਲੇ, ਜੋਤੀ ਮੰਹਤ ਭਗਤਪੁਰਾ, ਸੰਤ ਮੰਗਾ ਬਾਬਾ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਹਲਕਾ ਇੰਚਾਰਜ ਹਰਜੀ ਮਾਨ, ਚੇਅਰਮੈਨ ਜਰਨੈਲ ਨੰਗਲ, ਚੇਅਰਮੈਨ ਤਲਵਿੰਦਰ ਰਾਮ, ਪਰਮਜੀਤ ਸਿੰਘ ਬਸਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |