27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

15 ਅਗਸਤ, 2027 ਨੂੰ ਤਿਆਰ ਹੋਏਗੀ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ-ਰੇਲ ਮੰਤਰੀ

Ad Position 21
No active advertisement
ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਉਪਮਾ ਡਾਗਾ ਪਾਰਥ)-'ਭਾਰਤ ਦੀ ਪਹਿਲੀ ਬੁਲੇਟ ਟ੍ਰੇਨ 15 ਅਗਸਤ, 2027 ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਏਗੀ ਅਤੇ ਉਸ ਤੋਂ ਬਾਅਦ ਹੀ ਇਸ ਨੂੰ ਮੁਸਾਫ਼ਰਾਂ ਲਈ ਖੋਲਿ੍ਹਆ ਜਾਏਗਾ |' ਉਕਤ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁਲੇਟ ਟ੍ਰੇਨ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਸਾਂਝੀ ਕੀਤੀ | ਰੇਲ ਮੰਤਰੀ ਨੇ ਕਿਹਾ ਕਿ ਬੁਲੇਟ ਟ੍ਰੇਨ ਦਾ ਸੰਚਾਲਨ ਇਕੱਠੇ ਸਾਰੇ ਰੂਟਾਂ 'ਤੇ ਨਹੀਂ, ਸਗੋਂ ਪੜਾਅ ਦਰ ਢੰਗ ਨਾਲ ਸ਼ੁਰੂ ਕੀਤਾ ਜਾਏਗਾ, ਤਾਂ ਜੋ ਇਸ ਦੇ ਤਕਨੀਕੀ ਪ੍ਰੀਖਣ ਸੁਰੱਖਿਆ ਮਾਪਦੰਡਾਂ ਅਤੇ ਮੁਸਾਫ਼ਰਾਂ ਦੀ ਸਹੂਲਤ ਨੂੰ ਬਿਹਤਰ ਤਰੀਕੇ ਨਾਲ ਯਕੀਨੀ ਬਣਾਇਆ ਜਾ ਸਕੇ | ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਬੁਲੇਟ ਟਰੇਨ ਦਾ ਪਹਿਲਾ ਪੜਾਅ ਸੂਰਤ ਤੋਂ ਬਿਲਿਮੰਗ ਦਰਮਿਆਨ ਸ਼ੁਰੂ ਕੀਤਾ ਜਾਏਗਾ | ਇਸ ਤੋਂ ਬਾਅਦ ਵਾਪੀ ਤੋਂ ਸੂਰਤ, ਫਿਰ ਵਾਪੀ ਤੋਂ ਅਹਿਮਦਾਬਾਦ ਅਤੇ ਉਸ ਤੋਂ ਬਾਅਦ ਠਾਣੇ ਤੋਂ ਅਹਿਮਦਾਬਾਦ ਤੱਕ ਬੁਲੇਟ ਟਰੇਨ ਚਲਾਈ ਜਾਏਗੀ | ਸਭ ਤੋਂ ਆਖਰੀ ਪੜਾਅ 'ਚ ਮੁੰਬਈ ਤੋਂ ਅਹਿਮਦਾਬਾਦ ਦਰਮਿਆਨ ਪੂਰੇ ਕਾਰੀਡੋਰ 'ਤੇ ਬਲੇਟ ਟ੍ਰੇਨ ਦਾ ਸੰਚਾਲਨ ਸ਼ੁਰੂ ਹੋਏਗਾ | ਰੇਲ ਮੰਤਰੀ ਨੇ ਕਿਹਾ ਕਿ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟਾਂ 508 ਕਿੱਲੋਮੀਟਰ ਲੰਬਾ ਹੋਏਗਾ ਅਤੇ ਇਸ ਨੂੰ 320 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਗੱਡੀਆਂ ਦੇ ਸੰਚਾਲਨ ਲਈ ਤਿਆਰ ਕੀਤਾ ਗਿਆ ਹੈ | ਇਹ ਗੁਜਰਾਤ, ਮਹਾਰਾਸ਼ਟਰ, ਦਾਦਰਾ ਤੇ ਨਗਰ ਹਵੇਲੀ ਤੋਂ ਲੈ ਕੇ ਲੰਘਦਾ ਹੈ ਪੂਰਾ ਕਾਰੀਡੋਰ ਚਾਲੂ ਹੋਣ ਤੋਂ ਬਾਅਦ ਬੁਲੇਟ ਟ੍ਰੇਨ ਮੁੰਬਈ ਤੋਂ ਅਹਿਮਦਾਬਾਦ ਦਾ ਸਫ਼ਰ ਤਕਰੀਬਨ 1 ਘੰਟਾ ਤੇ 58 ਮਿੰਟ 'ਚ ਪੂਰਾ ਹੋਏਗਾ | ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ 2017 'ਚ ਕੀਤੀ ਗਈ ਸੀ ਅਤੇ ਇਸ ਦੀ ਸਮਾਂ ਹੱਦ ਦਸੰਬਰ 2023 ਤੈਅ ਕੀਤੀ ਗਈ ਸੀ ਪਰ ਜ਼ਮੀਨ ਹਾਸਿਲ ਕਰਨ ਅਤੇ ਹੋਰ ਅਮਲੀ ਦਿੱਕਤਾਂ ਦੇ ਕਾਰਨ ਪ੍ਰਾਜੈਕਟ 'ਚ ਕਾਫੀ ਦੇਰ ਹੋ ਗਈ | ਇਹ ਪ੍ਰਾਜੈਕਟ ਜਪਾਨ ਸਰਕਾਰ ਦੀ ਤਕਨੀਕ ਤੇ ਵਿੱਤੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ 8 ਪਹਾੜੀ ਸੁਰੰਗਾਂ ਸ਼ਾਮਿਲ ਹਨ, ਜਿਨ੍ਹਾਂ 'ਚ ਮਹਾਰਾਸ਼ਟਰ 'ਚ 7 ਸੁਰੰਗਾਂ ਦੀ ਕੁੱਲ ਲੰਬਾਈ ਲਗਭਗ 6.05 ਕਿੱਲੋਮੀਟਰ ਹੈ ਅਤੇ ਇਕ 350 ਮੀਟਰ ਲੰਬੀ ਸੁਰੰਗ ਗੁਜਰਾਤ 'ਚ ਹੈ |

Ad Position 22
No active advertisement
ਪਿਛਲੀ ਖ਼ਬਰ ਇੰਦੌਰ 'ਚ ਦੂਸ਼ਿਤ ਪਾਣੀ ਨਾਲ 15 ਮੌਤਾਂ ਅਗਲੀ ਖ਼ਬਰ ਹਿਮਾਚਲ 'ਚ ਰੈਗਿੰਗ ਤੇ ਸਰੀਰਕ ਸ਼ੋਸ਼ਣ ਤੋਂ ਬਾਅਦ ਵਿਦਿਆਰਥਣ ਦੀ ਮੌਤ
Ad Position 24