27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਇੰਦੌਰ 'ਚ ਦੂਸ਼ਿਤ ਪਾਣੀ ਨਾਲ 15 ਮੌਤਾਂ

Ad Position 21
No active advertisement
ਅਜੀਤ ਡੈਸਕ 03-01-2026

• ਕਮਿਸ਼ਨਰ ਨੂੰ ਹਟਾਇਆ ਤੇ ਦੋ ਅਧਿਕਾਰੀ ਮੁਅੱਤਲ
• ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ਸਰਕਾਰ ਨੂੰ ਨੋਟਿਸ

ਇੰਦੌਰ/ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ., ਉਪਮਾ ਡਾਗਾ ਪਾਰਥ)-ਇੰਦੌਰ 'ਚ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਨਗਰ ਨਿਗਮ ਕਮਿਸ਼ਨਰ ਦਿਲੀਪ ਕੁਮਾਰ ਯਾਦਵ ਨੂੰ ਹਟਾਉਣ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਰੋਹਿਤ ਸਿਸੋਨੀਆ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਇੰਚਾਰਜ ਸੁਪਰਡੈਂਟ ਇੰਜੀਨੀਅਰ ਸੰਜੀਵ ਸ੍ਰੀਵਾਸਤਵ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ | ਇਸ ਤੋਂ ਪਹਿਲਾਂ ਸਰਕਾਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਦੂਸ਼ਿਤ ਪਾਣੀ ਨਾਲ 4 ਮੌਤਾਂ ਹੋਈਆਂ ਹਨ, ਜਦੋਂ ਕਿ ਮਿ੍ਤਕਾਂ ਦੇ ਪਰਿਵਾਰਾਂ ਤੇ ਹਸਪਤਾਲਾਂ ਜ਼ਰੀਏ 15 ਮੌਤਾਂ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ | ਹਾਈ ਕੋਰਟ ਮਾਮਲੇ ਦੀ ਅਗਲੀ ਸੁਣਵਾਈ 6 ਜਨਵਰੀ ਨੂੰ ਕਰੇਗੀ | ਮਨੁੱਖੀ ਹੱਕਾਂ ਬਾਰੇ ਰਾਸ਼ਟਰੀ ਕਮਿਸ਼ਨ (ਐੱਨ. ਐੱਚ. ਆਰ. ਸੀ.) ਨੇ ਇੰਦੌਰ 'ਚ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ 'ਤੇ ਆਪਣੇ ਤੌਰ 'ਤੇ ਧਿਆਨ ਦਿੰਦਿਆਂ ਮੱਧ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ | ਕਮਿਸ਼ਨ ਨੇ ਇਸ ਨੂੰ ਨਾਗਰਿਕਾਂ ਦੇ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ' ਦਾ ਗੰਭੀਰ ਮਾਮਲਾ ਕਰਾਰ ਦਿੱਤਾ ਹੈ | ਐੱਨ. ਐੱਚ. ਆਰ. ਸੀ. ਨੇ ਮੀਡੀਆ ਰਿਪੋਰਟਾਂ ਦੇ ਅਧਾਰ 'ਤੇ ਮਾਮਲੇ ਦਾ ਖੁਦ ਨੋਟਿਸ ਲਿਆ ਕਿ ਦੂਸ਼ਿਤ ਪਾਣੀ ਪੀਣ ਨਾਲ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਬਿਮਾਰ ਹੋਏ | ਇੰਦੌਰ ਦੇ ਮੇਅਰ ਪੁਸ਼ਪਮਿਤਰ ਭਾਰਗਵ ਮੁਤਾਬਿਕ ਸ਼ੁਰੂਆਤੀ ਜਾਂਚ 'ਚ ਪਤਾ ਲਗਾ ਹੈ ਕਿ ਲੀਕੇਜ ਦੇ ਕਾਰਨ ਨਾਲੇ ਦਾ ਪਾਣੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ 'ਚ ਚਲਾ ਗਿਆ, ਜਿਸ ਕਾਰਨ ਇਲਾਕੇ 'ਚ ਡਾਇਰਿਆ ਅਤੇ ਉਲਟੀ ਦਾ ਕਹਿਰ ਮਚ ਗਿਆ | ਕਮਿਸ਼ਨ ਨੇ ਕਿਹਾ ਕਿ ਇਹ ਪੀੜਤਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਇਕ ਗੰਭੀਰ ਮਾਮਲਾ ਹੈ, ਇਸ ਲਈ ਮੱਧ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਦੋ ਹਫ਼ਤਿਆਂ 'ਚ ਤਵਸੀਲੀ ਰਿਪੋਰਟ ਮੰਗੀ ਹੈ |
6 ਮਹੀਨਿਆਂ ਦਾ ਮਾਸੂਮ ਵੀ ਚੜਿ੍ਹਆ ਅਣਗਹਿਲੀ ਦੀ ਭੇਟ

ਇੰਦÏਰ ਦੇ ਭਾਗੀਰਥਪੁਰਾ ਇਲਾਕੇ ਦੇ ਮਰਾਠੀ ਮੁਹੱਲੇ ਦੀ ਇੱਕ ਤੰਗ ਗਲੀ ਵਿੱਚ ਕਰੀਬ ਛੇ ਮਹੀਨਿਆਂ ਦੇ ਅਵਿਆਨ ਸਾਹੂ ਦੀ ਮÏਤ ਤੋਂ ਬਾਅਦ ਮਾਤਮ ਛਾਇਆ ਹੋਇਆ ਹੈ¢ ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮÏਤ ਦੂਸ਼ਿਤ ਪੀਣ ਵਾਲੇ ਪਾਣੀ ਨਾਲ ਫੈਲੇ ਉਲਟੀਆਂ-ਦਸਤ ਦੇ ਕਹਿਰ ਕਾਰਨ ਹੋਈ ਹੈ¢ ਸਥਾਨਕ ਨਾਗਰਿਕਾਂ ਨੇ ਦਾਅਵਾ ਕੀਤਾ ਹੈ ਕਿ ਭਾਗੀਰਥਪੁਰਾ ਵਿੱਚ ਦੂਸ਼ਿਤ ਪਾਣੀ ਕਾਰਨ ਉਲਟੀਆਂ-ਦਸਤ ਦੇ ਕਹਿਰ ਨਾਲ 15 ਲੋਕਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ਵਿੱਚ ਅਵਿਆਨ ਸਭ ਤੋਂ ਘੱਟ ਉਮਰ ਦਾ ਸੀ¢ ਸਿਹਤ ਵਿਭਾਗ ਨੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ 5 ਤੱਕ ਸੀਤ ਲਹਿਰ ਦਾ ਅਨੁਮਾਨ ਅਗਲੀ ਖ਼ਬਰ 15 ਅਗਸਤ, 2027 ਨੂੰ ਤਿਆਰ ਹੋਏਗੀ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ-ਰੇਲ ਮੰਤਰੀ
Ad Position 24