27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕੇਂਦਰ ਨੇ ਇਲੈਕਟ੍ਰੋਨਿਕਸ ਪੁਰਜ਼ਿਆਂ ਨਾਲ ਸੰਬੰਧਿਤ ਸਕੀਮ ਤਹਿਤ 22 ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ

Ad Position 21
No active advertisement
ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਉਪਮਾ ਡਾਗਾ ਪਾਰਥ)-ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਬਾਰੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਲੈਕਟ੍ਰੋਨਿਕਸ ਪੁਰਜ਼ਾ ਨਿਰਮਾਣ ਸਕੀਮ (ਈ.ਸੀ.ਐਮ.ਐਸ.) ਤਹਿਤ 22 ਨਵੇਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ | ਇਨ੍ਹਾਂ ਪ੍ਰਾਜੈਕਟਾਂ 'ਤੇ 41,863 ਕਰੋੜ ਰੁਪਏ ਦਾ ਨਿਵੇਸ਼ ਅਤੇ 2.58 ਲੱਖ ਕਰੋੜ ਰੁਪਏ ਦੀ ਅਨੁਮਾਨਤ ਲਾਗਤ ਆਏਗੀ | ਜਿਨ੍ਹਾਂ, ਕੰਪਨੀਆਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲੀ ਹੈ, ਉਨ੍ਹਾਂ 'ਚ ਡਿਕਸਨ, ਮੈਮਸੰਗ, ਡਿਸਪਲੇਅ ਨੋਇਡਾ ਪ੍ਰਾਈ. ਲਿਮ., ਫੋਕਸਕੋਨਜ਼ ਯੂਝਾਨ ਟੈਕਨਾਲੋਜੀ ਇੰਡੀਆ ਪ੍ਰਾਈ. ਲਿਮ., ਹਿੰਡਾਲਕੋ ਇੰਡਸਟਰੀਜ਼, ਟਾਟਾ ਇਲੈਕਟ੍ਰੋਨਿਕਸ ਅਤੇ ਵਾਈਟਲ ਇਲੈਕਟ੍ਰੋਨਿਕਸ ਜਿਹੀਆਂ ਕੰਪਨੀਆਂ ਸ਼ਾਮਿਲ ਹਨ | ਮੰਤਰਾਲੇ ਮੁਤਾਬਿਕ ਇਨ੍ਹਾਂ ਪ੍ਰਾਜੈਕਟਾਂ ਨਾਲ 33 ਹਜ਼ਾਰ 791 ਸਿੱਧੀਆਂ ਨੌਕਰੀਆਂ ਦੀ ਸਿਰਜਣਾ ਹੋਏਗੀ | ਮੰਤਰਾਲੇ ਵਲੋਂ ਪਹਿਲਾਂ ਪ੍ਰਵਾਨ ਕੀਤੇ ਗਏ 12 ਹਜ਼ਾਰ, 704 ਕਰੋੜ ਰੁਪਏ ਦੇ ਨਿਵੇਸ਼ ਵਾਲੇ 24 ਪ੍ਰਾਜੈਕਟਾਂ ਤੋਂ ਇਲਾਵਾ ਈ. ਸੀ. ਐਮ. ਐਸ. ਤਹਿਤ 22 ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ | ਕੇਂਦਰੀ ਸੂਚਨਾ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ | ਸ਼ੁੱਕਰਵਾਰ ਨੂੰ ਪ੍ਰਵਾਨ ਕੀਤੇ ਗਏ ਪ੍ਰਸਤਾਵਾਂ 'ਚ ਪਿ੍ਟਿੰਡ ਸਰਕਟ ਬੋਰਡਾਂ, ਲੀਥੀਅਮ ਸੈੱਲ, ਕੈਮਰਾ ਮੋਡਿਊਲ, ਡਿਸਪਲੇਅ ਮੋਡਿਊਲ ਅਤੇ ਮੋਬਾਈਲ ਫੋਨ ਸਬ-ਅਸੈਂਬਲਸ ਆਦਿ ਪੁਰਜ਼ੇ ਬਣਾਏ ਜਾਣਗੇ | ਇਹ ਪ੍ਰਾਜੈਕਟ ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਸਥਾਪਿਤ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਆਲੂ ਦੀ ਫ਼ਸਲ ਨੂੰ ਪੈ ਸਕਦਾ ਝੁਲਸ ਰੋਗ-ਡਾ. ਗੁਰਮੇਲ ਸਿੰਘ ਅਗਲੀ ਖ਼ਬਰ ਦਿੱਲੀ ਵਿਚ ਮੈਟਰੋ ਸਟੇਸ਼ਨਾਂ ਦੇ ਨਾਂਅ ਚਾਰ ਗੁਰਦੁਆਰਿਆਂ ਦੇ ਨਾਂਅ 'ਤੇ ਰੱਖੇ ਜਾਣ-ਤਰਲੋਚਨ ਸਿੰਘ
Ad Position 24