12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੁੱਧ ਦੇ ਪਵਿੱਤਰ ਅਵਸ਼ੇਸ਼ ਭਾਰਤ ਦੀ ਪੂਜਨੀਕ ਵਿਰਾਸਤ ਦਾ ਹਿੱਸਾ-ਮੋਦੀ

Ad Position 21
No active advertisement
ਅਜੀਤ ਡੈਸਕ 04-01-2026
ਨਵੀਂ ਦਿੱਲੀ, 3 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਦਿੱਲੀ ਦੇ ਰਾਏ ਪਿਖੋਰਾ ਸੰਸਕ੍ਰਿਤਕ ਭਵਨ ਵਿਖੇ ਭਗਵਾਨ ਬੁੱਧ ਨਾਲ ਜੁੜੇ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਿਹਾ ਕਿ 125 ਸਾਲਾਂ ਦੀ ਉਡੀਕ ਤੋਂ ਬਾਅਦ ਭਾਰਤ ਦੀ ਵਿਰਾਸਤ ਵਾਪਸ ਆਈ ਹੈ | ਉਨ੍ਹਾਂ ਕਿਹਾ ਕਿ ਗੁਲਾਮੀ ਦੇ ਸਮੇਂ 'ਚ ਇਨ੍ਹਾਂ (ਅਵਸ਼ੇਸ਼ਾਂ) ਨੂੰ ਭਾਰਤ ਤੋਂ ਖੋਹਿਆ ਗਿਆ ਸੀ | ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਸਭ ਨੂੰ ਜੋੜਦੇ ਹਨ | ਉਨ੍ਹਾਂ ਦਾ ਗਿਆਨ ਪੂਰੀ ਮਨੁੱਖਤਾ ਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਵਸ਼ੇਸ਼ ਜਿਸ ਦੇਸ਼ 'ਚ ਵੀ ਗਏ ਉਥੇ ਆਸਥਾ ਦਾ ਸੈਲਾਬ ਉਮੜਿਆ | ਉਨ੍ਹਾਂ ਥਾਈਲੈਂਡ, ਮੌਰੀਸ਼ਸ, ਰੂਸ 'ਚ ਅਵਸ਼ੇਸ਼ਾਂ ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਈ ਲੋਕ ਭਾਰਤੀਆਂ ਨੂੰ (ਸਨਮਾਨ ਵਜੋਂ) ਛੂਟਾ ਕਹਿੰਦੇ ਸਨ ਕਿਉਂਕਿ ਉਹ ਬੁੱਧ ਦੀ ਭੂਮੀ 'ਤੇ ਆਏ ਸਨ | ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਦੇ ਅਵਸ਼ੇਸ਼ ਭਾਰਤ ਤੋਂ ਬਾਹਰ ਜਾਣਾ ਅਤੇ ਵਾਪਸ ਮੁੜ ਭਾਰਤ ਆਉਣਾ ਦੋਵੇਂ ਹੀ ਪੜਾਅ ਆਪਣੇ ਆਪ 'ਚ ਬਹੁਤ ਵੱਡਾ ਸ਼ਬਦ ਹੈ | ਸ਼ਬਦ ਇਹ ਕਿ ਗੁਲਾਮੀ ਕੋਈ ਸਿਆਸੀ ਜਾਂ ਆਰਥਿਕ ਨਹੀਂ ਹੁੰਦੀ | ਗੁਲਾਮੀ ਸਾਂਝੀ ਵਿਰਾਸਤ ਨੂੰ ਵੀ ਤਬਾਹ ਕਰ ਦਿੰਦੀ ਹੈ | ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨਾਲ ਵੀ ਇਹੀ ਹੋਇਆ | ਜ਼ਿਕਰਯੋਗ ਹੈ ਅੰਗਰੇਜ਼ੀ ਰਾਜ ਦੌਰਾਨ 1898 'ਚ ਉੱਤਰ ਪ੍ਰਦੇਸ਼ ਦੇ ਪਿਪਰਹਵਾ 'ਚ ਖੁਦਾਈ ਦੌਰਾਨ ਭਗਵਾਨ ਬੁੱਧ ਦੇ ਅਵਸ਼ੇਸ਼ ਮਿਲੇ ਸਨ | ਉਸ ਵੇਲੇ ਡਬਲਿਊ.ਸੀ. ਪੇਪੇ, ਜੋ ਖੁਦਾਈ ਕਰਨ ਵਾਲੇ ਇੰਜੀਨੀਅਰ ਸਨ, ਨੇ ਇਨ੍ਹਾਂ ਅਵਸ਼ੇਸ਼ਾਂ ਨੂੰ ਭਾਰਤ ਤੋਂ ਬਾਹਰ ਭੇਜ ਦਿੱਤਾ ਸੀ, ਜਿਨ੍ਹਾਂ ਨੂੰ ਹੁਣ ਵਾਪਸ ਲਿਆਂਦਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਵਨ ਸਰੂਪਾਂ ਦਾ ਮਾਮਲਾ<br> ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਪੁਲਿਸ ਕਮਿਸ਼ਨਰ ਅਗਲੀ ਖ਼ਬਰ ਅਮਰੀਕਾ ਵਲੋਂ ਵੈਨੇਜ਼ੁਏਲਾ 'ਤੇ ਹਮਲਾ ਰਾਸ਼ਟਰਪਤੀ ਮਾਦੁਰੋ ਨੂੰ ਫੜਿਆ <br/>
Ad Position 24