ਅੰਮਿ੍ਤਸਰ, 3 ਜਨਵਰੀ (ਜਸਵੰਤ ਸਿੰਘ ਜੱਸ)-328 ਪਾਵਨ ਸਰੂਪ ਮਾਮਲੇ 'ਚ ਅੰਮਿ੍ਤਸਰ ਦੇ ਪੁਲਿਸ ਥਾਣਾ ਸੀ-ਡਿਵੀਜ਼ਨ ਵਿਖੇ ਪੁਲਿਸ ਵਲੋਂ ਬੀਤੀ 7 ਦਸੰਬਰ ਨੂੰ ਦਰਜ ਕੀਤੀ ਐੱਫ. ਆਈ. ਆਰ. ਨੰਬਰ 168 ਤੋਂ ਬਾਅਦ ਦੋ ਦਿਨ ਪਹਿਲਾਂ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸੀ.ਏ. ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਜ਼ਦੀਕੀ ਸਮਝੇ ਜਾਂਦੇ ਸਤਿੰਦਰ ਸਿੰਘ ਕੋਹਲੀ ਦੀ ਗਿ੍ਫਤਾਰੀ ਤੋਂ ਬਾਅਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਗਠਿਤ 'ਸਿੱਟ' ਦੀ ਟੀਮ ਵਲੋਂ ਮਾਣਯੋਗ ਅਦਾਲਤ ਤੋਂ ਪ੍ਰਾਪਤ ਸਰਚ ਵਾਰੰਟਾਂ ਤਹਿਤ ਅੱਜ ਅੰਮਿ੍ਤਸਰ ਤੇ ਚੰਡੀਗੜ੍ਹ ਸਮੇਤ 15 ਵੱਖ-ਵੱਖ ਥਾਵਾਂ 'ਤੇ ਤਫਤੀਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਦੀ ਚੱਲ ਰਹੀ ਜਾਂਚ ਸੰਬੰਧੀ ਜਾਰੀ ਅਧਿਕਾਰਤ ਵੀਡੀਓ ਬਿਆਨ ਵਿਚ ਕੀਤਾ | ਸ: ਭੁੱਲਰ ਨੇ ਦੱਸਿਆ ਕਿ 328 ਲਾਪਤਾ ਪਾਵਨ ਸਰੂਪ ਮਾਮਲੇ 'ਚ ਇੱਕ ਵਿਅਕਤੀ ਦੀ ਗਿ੍ਫਤਾਰੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੜਤਾਲੀਆ ਟੀਮ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਅੰਮਿ੍ਤਸਰ ਸ਼ਹਿਰ ਵਿਚ 8, ਚੰਡੀਗੜ੍ਹ ਵਿਚ 2, ਗੁਰਦਾਸਪੁਰ, ਰੋਪੜ, ਤਰਨ ਤਾਰਨ ਤੇ ਅੰਮਿ੍ਤਸਰ ਦਿਹਾਤੀ ਖੇਤਰਾਂ ਵਿਚ ਟੀਮਾਂ ਵਲੋਂ ਨਾਮਜ਼ਦ ਦੋਸ਼ੀਆਂ ਦੇ ਘਰਾਂ, ਦਫ਼ਤਰਾਂ ਅਤੇ ਹੋਰ ਸੰਬੰਧਿਤ ਥਾਵਾਂ ਤੋਂ ਸਬੂਤਾਂ ਦੀ ਭਾਲ ਲਈ ਸਰਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ | ਇਥੇ ਜ਼ਿਕਰਯੋਗ ਹੈ ਕਿ ਸੰਨ 2020 ਵਿਚ ਸ਼ੋ੍ਰਮਣੀ ਕਮੇਟੀ ਦੇ ਰਿਕਾਰਡ ਵਿਚੋਂ ਘੱਟ ਪਾਏ ਗਏ 328 ਪਾਵਨ ਸਰੂਪ ਮਾਮਲੇ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਤੇਲੰਗਾਨਾ ਹਾਈ ਕੋਰਟ ਦੇ ਐਡਵੋਕੇਟ ਡਾ. ਈਸ਼ਰ ਸਿੰਘ ਦੀ ਅਗਵਾਈ ਵਿਚ ਗਠਿਤ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਵਿਚ ਦੋਸ਼ੀ ਕਰਾਰ ਦਿੱਤੇ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸ਼ੋ੍ਰਮਣੀ ਕਮੇਟੀ ਵਲੋਂ ਕੀਤੀ ਗਈ ਵਿਭਾਗੀ ਕਾਰਵਾਈ ਤੋਂ ਕਰੀਬ ਪੰਜ ਸਾਲ ਬਾਅਦ ਇਹ ਮਾਮਲਾ ਉਸ ਵੇਲੇ ਮੁੜ ਚਰਚਾ ਵਿਚ ਆਇਆ, ਜਦੋਂ ਪਿਛਲੇ ਦਿਨੀਂ ਅੰਮਿ੍ਤਸਰ ਪੁਲਿਸ ਵਲੋਂ ਸ਼ੋ੍ਰਮਣੀ ਕਮੇਟੀ ਦੇ ਦੋ ਤਤਕਾਲੀ ਮੁੱਖ ਸਕੱਤਰਾਂ ਡਾ: ਰੂਪ ਸਿੰਘ ਤੇ ਹਰਚਰਨ ਸਿੰਘ, ਕੋਹਲੀ ਐਂਡ ਐਸੋਸੀਏਟਸ ਦੇ ਮੁਖੀ ਤੇ ਸ਼ੋ੍ਰਮਣੀ ਕਮੇਟੀ ਦੇ ਆਡਿਟ ਕੰਮਕਾਜ ਦੇਖਦੇ ਐੱਸ. ਐੱਸ. ਕੋਹਲੀ ਸਮੇਤ 16 ਅਧਿਕਾਰੀਆਂ, ਕਰਮਚਾਰੀਆਂ ਤੇ ਮਾਮਲੇ ਨਾਲ ਸਬੰਧਿਤ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ | ਇਨ੍ਹਾਂ ਵਿਚ ਨਾਮਜ਼ਦ ਹਰਚਰਨ ਸਿੰਘ ਸਮੇਤ ਤਿੰਨ ਵਿਅਕਤੀਆਂ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਬਾਕੀਆਂ ਵਿਚੋਂ ਕਈ ਹੋਰਨਾਂ ਨੇ ਅਗਾਊੁਾ ਜ਼ਮਾਨਤਾਂ ਲਈ ਮਾਣਯੋਗ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਗਿਆ ਸੀ, ਪਰ ਉਨ੍ਹਾਂ ਨੂੰ ਇਸ ਵਿਚ ਸਫ਼ਲਤਾ ਨਹੀਂ ਮਿਲ ਸਕੀ | ਹੁਣ ਤਤਕਾਲੀ ਸੀ.ਏ. ਕੋਹਲੀ ਦੀ ਗਿ੍ਫਤਾਰੀ ਤੋਂ ਬਾਅਦ ਇਹ ਮਾਮਲਾ ਪੰਥਕ ਤੇ ਸਿਆਸੀ ਗਲਿਆਰਿਆਂ ਵਿਚ ਮੁੜ ਚਰਚਾ ਵਿਚ ਹੈ |