ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹੁਣ ਵੈਨੇਜ਼ੁਏਲਾ 'ਤੇ ਅਮਰੀਕਾ ਦਾ ਕਬਜ਼ਾ ਹੈ ਅਤੇ ਜਦੋਂ ਤੱਕ ਉਥੇ ਹਾਲਾਤ ਠੀਕ ਨਹੀਂ ਹੋ ਜਾਂਦੇ ਵੈਨੇਜ਼ੁਏਲਾ ਨੂੰ ਅਮਰੀਕਾ ਹੀ ਚਲਾਏਗਾ | ਟਰੰਪ ਨੇ ਅਮਰੀਕੀ ਸੈਨਿਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਬਹਾਦਰੀ ਦੁਨੀਆ ਦਾ ਕੋਈ ਹੋਰ ਦੇਸ਼ ਨਹੀਂ ਦਿਖਾ ਸਕਦਾ | ਇਸ ਕਾਰਵਾਈ 'ਚ ਫ਼ੌਜ ਦੇ 150 ਤੋਂ ਵੱਧ ਜਹਾਜ਼ ਸ਼ਾਮਿਲ ਸਨ | ਟਰੰਪ ਨੇ ਕਿਹਾ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਵੈਨੇਜ਼ੁਏਲਾ ਦਾ ਅਗਲਾ ਨੇਤਾ ਕੌਣ ਹੋਵੇਗਾ | ਜਦੋਂ ਤੱਕ ਉਥੇ ਹਾਲਾਤ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਅਤੇ ਸੱਤਾ ਦਾ ਸਹੀ ਤਰੀਕੇ ਨਾਲ ਬਦਲਾਅ ਨਹੀਂ ਹੋ ਜਾਂਦਾ, ਉਸ ਸਮੇਂ ਤੱਕ ਵੈਨੇਜ਼ੁਏਲਾ ਦੀ ਜ਼ਿੰਮੇਵਾਰੀ ਅਮਰੀਕਾ ਆਪਣੇ ਹੱਥ 'ਚ ਰੱਖੇਗਾ | ਟਰੰਪ ਨੇ ਕਿਹਾ ਕਿ ਅਮਰੀਕਾ ਵੈਨੇਜ਼ੁਏਲਾ ਦੇ ਅਗਲੇ ਨੇਤਾ ਦੀ ਚੋਣ ਵਿਚ ਸ਼ਾਮਿਲ ਹੋਵੇਗਾ | ਉਨ੍ਹਾਂ ਕਿਹਾ ਕਿ ਮਾਦੁਰੋ ਦੀਆਂ ਨੀਤੀਆਂ ਨੂੰ ਵੈਨੇਜ਼ੁਏਲਾ ਵਿਚ ਕਿਸੇ ਹੋਰ ਨੂੰ ਸੱਤਾ ਸੰਭਾਲਣ ਦੀ ਆਗਿਆ ਦੇ ਕੇ ਜਾਰੀ ਨਹੀਂ ਰੱਖਿਆ ਜਾ ਸਕਦਾ | ਅਸੀਂ ਇਸ ਫ਼ੈਸਲੇ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੋਵਾਂਗੇ ਤੇ ਸਾਡਾ ਟੀਚਾ ਵੈਨੇਜ਼ੁਏਲਾ ਦੇ ਲੋਕਾਂ ਲਈ ਆਜ਼ਾਦੀ ਨੂੰ ਯਕੀਨੀ ਬਣਾਉਣਾ ਹੈ |