12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ ਇਨਾਮੀ ਕਮਾਂਡਰਾਂ ਸਮੇਤ 14 ਨਕਸਲੀ ਹਲਾਕ

Ad Position 21
No active advertisement
ਅਜੀਤ ਡੈਸਕ 04-01-2026
ਛੱਤੀਸਗੜ੍ਹ, 3 ਜਨਵਰੀ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ 14 ਨਕਸਲੀ ਮਾਰੇ ਗਏ ਹਨ¢ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਸੁਕਮਾ ਜ਼ਿਲ੍ਹੇ ਵਿੱਚ ਹੋਈ ਗੋਲੀਬਾਰੀ ਦÏਰਾਨ 12 ਨਕਸਲੀ ਮਾਰੇ ਗਏ, ਜਿਨ੍ਹਾਂ ਵਿੱਚ ਖ਼ਤਰਨਾਕ ਕਮਾਂਡਰ ਮੰਗਤੂ (ਡੀ ਵੀ ਸੀ ਐੱਮ) ਵੀ ਸ਼ਾਮਿਲ ਸੀ¢ ਇਸੇ ਤਰ੍ਹਾਂ ਬੀਜਾਪੁਰ ਦੇ ਬਾਸਾਗੁੜਾ ਇਲਾਕੇ ਵਿੱਚ ਗਗਨਪੱਲੀ ਦੇ ਜੰਗਲਾਂ ਵਿੱਚੋਂ ਦੋ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਹੁੰਗਾ ਮਡਕਾਮ ਵਰਗੇ ਲੋੜੀਂਦੇ ਅਤਿਵਾਦੀਆਂ ਵਜੋਂ ਹੋਈ ਹੈ¢ ਘਟਨਾ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਇੱਕ ਐੱਸ.ਐੱਲ.ਆਰ ਰਾਈਫਲ ਅਤੇ ਇੱਕ 12-ਬੋਰ ਦੀ ਬੰਦੂਕ ਸਮੇਤ ਹੋਰ ਗੋਲਾ-ਬਾਰੂਦ ਬਰਾਮਦ ਕੀਤਾ ਹੈ¢ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲੇ ਉਸ ਸਮੇਂ ਸ਼ੁਰੂ ਹੋਏ ਜਦੋਂ ਡਿਸਟਿ੍ਕਟ ਰਿਜ਼ਰਵ ਗਾਰਡ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਨਕਸਲ ਵਿਰੋਧੀ ਮੁਹਿੰਮ ਤਹਿਤ ਜੰਗਲਾਂ ਵਿੱਚ ਤਲਾਸ਼ੀ ਲੈ ਰਹੀਆਂ ਸਨ¢ ਬੀਜਾਪੁਰ ਵਿੱਚ ਤੜਕੇ 5 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਹੋਈ, ਜੋ ਰੁਕ-ਰੁਕ ਕੇ ਕਾਫੀ ਦੇਰ ਤੱਕ ਚੱਲਦੀ ਰਹੀ¢

Ad Position 22
No active advertisement
ਪਿਛਲੀ ਖ਼ਬਰ ਵੈਨੇਜ਼ੁਏਲਾ 'ਤੇ ਹਮਲੇ ਦੇ ਤਿੰਨ ਮੁੱਖ ਕਾਰਨ ਅਗਲੀ ਖ਼ਬਰ ਵੈਨੇਜ਼ੁਏਲਾ ਨੂੰ ਅਮਰੀਕਾ ਚਲਾਏਗਾ-ਟਰੰਪ
Ad Position 24