12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਹਿਮਾਚਲ ਸਰਕਾਰ ਤੇ ਯੂ.ਜੀ.ਸੀ. ਵਲੋਂ ਜਾਂਚ ਦੇ ਆਦੇਸ਼ <br/>

Ad Position 21
No active advertisement
ਅਜੀਤ ਡੈਸਕ 04-01-2026

ਵਿਦਿਆਰਥਣ ਦੀ ਮੌਤ ਦਾ ਮਾਮਲਾ
ਸ਼ਿਮਲਾ/ਨਵੀਂ ਦਿੱਲੀ, 3 ਜਨਵਰੀ (ਮਿਸਰਦੀਪ ਭਾਟੀਆ/ਪੀ.ਟੀ.ਆਈ.)-19 ਸਾਲਾ ਦਲਿਤ ਵਿਦਿਆਰਥਣ ਦੀ ਧਰਮਸ਼ਾਲਾ ਦੇ ਸਰਕਾਰੀ ਡਿਗਰੀ ਕਾਲਜ ਵਿਚ ਰੈਗਿੰਗ ਨਾਲ ਜੁੜੀ ਸ਼ੱਕੀ ਮੌਤ ਦੇ ਮਾਮਲੇ ਨੂੰ ਲੈ ਕੇ ਵਧਦੇ ਗੁੱਸੇ ਵਿਚਾਲੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਜੋ ਸਾਰੇ ਪਹਿਲੂਆਂ ਨੂੰ ਵੇਖੇਗੀ, ਜਿਸ 'ਚ ਇਕ ਸਹਾਇਕ ਪ੍ਰੋਫ਼ੈਸਰ ਦੁਆਰਾ ਕਥਿਤ ਜਿਨਸੀ ਸ਼ੋਸ਼ਣ ਅਤੇ ਕਾਲਜ 'ਚ ਜਾਤੀ ਨਾਲ ਸੰਬੰਧਿਤ ਦੁਰਵਿਵਹਾਰ ਸ਼ਾਮਿਲ ਹੈ | ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਲੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਬਿਆਨ ਤੋਂ ਬਾਅਦ ਸਕੱਤਰ (ਸਿੱਖਿਆ) ਰਾਕੇਸ਼ ਕੰਵਰ ਵਲੋਂ ਜਾਰੀ ਆਦੇਸ਼ ਅਨੁਸਾਰ ਸਹਾਇਕ ਪ੍ਰੈਫ਼ੈਸਰ ਅਸ਼ੋਕ ਕੁਮਾਰ ਨੂੰ ਵਿਭਾਗੀ ਜਾਂਚ ਦੇ ਨਤੀਜੇ ਆਉਣ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਇਸ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਯੂ.ਜੀ.ਸੀ. ਐਂਟੀ-ਰੈਗਿੰਗ ਹੈਲਪਲਾਈਨ ਵਲੋਂ ਖੁਦ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਵੀ ਜਾਂਚ ਲਈ ਪੰਜ ਮੈਂਬਰੀ ਤੱਥ-ਖੋਜ ਕਮੇਟੀ ਵੀ ਸਥਾਪਤ ਕੀਤੀ ਹੈ | ਦੱਸਣਯੋਗ ਹੈ ਕਿ ਲੁਧਿਆਣਾ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਪੀੜਤਾ ਦੀ ਮੌਤ ਹੋ ਗਈ ਸੀ | ਕਾਲਜ ਦੇ ਤਿੰਨ ਵਿਦਿਆਰਥੀਆਂ 'ਤੇ ਰੈਗਿੰਗ ਅਤੇ ਜਾਣਬੁਝ ਕੇ ਸੱਟ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਸਹਾਇਕ ਪ੍ਰੋਫੈਸਰ 'ਤੇ 1 ਜਨਵਰੀ ਨੂੰ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ | ਸਿੱਖਿਆ ਨਿਰਦੇਸ਼ਕ ਅਮਰਜੀਤ ਸ਼ਰਮਾ ਨੇ ਕਿਹਾ ਕਿ ਮਾਮਲੇ 'ਚ ਤੱਥਾਂ ਦਾ ਪਤਾ ਲਗਾਉਣ/ਸ਼ੁਰੂਆਤੀ ਜਾਂਚ ਕਰਨ ਲਈ ਵਧੀਕ ਨਿਰਦੇਸ਼ਕ ਉਚ ਸਿੱਖਿਆ ਹਰੀਸ਼ ਕੁਮਾਰ ਦੀ ਅਗਵਾਈ ਵਾਲੀ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਤਿੰਨ ਦਿਨਾਂ 'ਚ ਵਿਆਪਕ ਰਿਪੋਰਟ ਪੇਸ਼ ਕਰੇਗੀ |
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਸਖ਼ਤ ਕਾਰਵਾਈ ਦੇ ਨਿਰਦੇਸ਼
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਇਹ ਵਿੱਦਿਅਕ ਸੰਸਥਾਵਾਂ 'ਚ ਸੁਰੱਖਿਆ ਤੰਤਰ ਦੀ ਗੰਭੀਰ ਅਸਫ਼ਲਤਾ ਨੂੰ ਉਜਾਗਰ ਕਰਦਾ ਹੈ ਅਤੇ ਡੀ.ਜੀ.ਪੀ. ਨੂੰ ਸਾਰੇ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ, ਨਿਰਪੱਖ ਤੇ ਸਮਾਂਬੱਧ ਜਾਂਚ, ਪੋਸਟਮਾਰਟਮ ਤੇ ਡਾਕਟਰੀ ਰਿਪੋਰਟ ਨੂੰ ਸੁਰੱਖਿਅਤ ਰੱਖਣ ਤੇ ਵੱਖ-ਵੱਖ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੀ.ਏ. ਕੋਹਲੀ ਮਾਮਲੇ 'ਚ ਮੀਡੀਆ ਟਰਾਇਲ ਸਾਜਿਸ਼-ਸਿਆਲਕਾ <br/> ਅਗਲੀ ਖ਼ਬਰ ਕਿਹਾ, ਕਾਨੂੰਨੀ ਧਾਰਾਵਾਂ ਗ਼ਲਤ ਤਰੀਕੇ ਨਾਲ ਲਗਾਈਆਂ ਗਈਆਂ <br/> ਸੀ.ਏ. ਕੋਹਲੀ ਮਾਮਲੇ 'ਚ ਮੀਡੀਆ ਟਰਾਇਲ ਸਾਜਿਸ਼-...
Ad Position 24