17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਹਵਾਈ ਫ਼ੌਜ ਮੁਖੀ ਵਲੋਂ ਐੱਲ.ਸੀ.ਏ. ਦੀ ਸਮੇਂ ਸਿਰ ਡਲਿਵਰੀ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 05-01-2026

ਬੈਂਗਲੁਰੂ, 4 ਜਨਵਰੀ (ਪੀ. ਟੀ. ਆਈ.)-ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਐਤਵਾਰ ਨੂੰ ਕਿਹਾ ਕਿ ਏਅਰੋਨਾਟਿਕਲ ਡਿਵੈੱਲਪਮੈਂਟ ਏਜੰਸੀ ਨੂੰ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਵਾਤਾਵਰਨ ਵਿੱਚ ਭਾਰਤੀ ਹਵਾਈ ਸੈਨਾ ਨੂੰ ਕਾਰਜਸ਼ੀਲ ਤÏਰ 'ਤੇ ਤਿਆਰ ਰੱਖਣ ਲਈ ਡਿਲਿਵਰੀ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ¢ ਉਹ ਇੱਥੇ ਸੈਂਟਰ ਫਾਰ ਏਅਰਬੋਰਨ ਸਿਸਟਮਜ਼ (ਸੀ. ਏ. ਬੀ. ਐੱਸ.) ਵਿਖੇ ਏ. ਡੀ. ਏ. ਵਲੋਂ ਕਰਵਾਏ ਗਏ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ 'ਏਰੋਨਾਟਿਕਸ 2047' ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ¢ ਇਕ ਬਿਆਨ ਦੇ ਅਨੁਸਾਰ ਸੈਮੀਨਾਰ ਨੇ ਹਲਕੇ ਲੜਾਕੂ ਜਹਾਜ਼ (ਐੱਲ. ਸੀ. ਏ.) ਤੇਜਸ ਉਡਾਣ ਪ੍ਰੋਗਰਾਮ ਦੇ 25 ਸਾਲਾਂ ਦਾ ਜਸ਼ਨ ਮਨਾਇਆ ਅਤੇ ਹਵਾਈ ਸੈਨਾ ਦੇ ਮੁਖੀ ਨੇ ਏ. ਡੀ. ਏ. ਨੂੰ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ¢ ਸਮੇਂ ਸਿਰ ਸ਼ਾਮਿਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਲਗਾਤਾਰ ਬਦਲਦੇ ਸਮੇਂ ਵਿਚ ਆਈ. ਏ. ਐੱਫ. ਨੂੰ ਕਾਰਜਸ਼ੀਲ ਤÏਰ 'ਤੇ ਤਿਆਰ ਰੱਖਣ ਲਈ ਡਿਲਿਵਰੀ ਸਮਾਂ-ਸੀਮਾਵਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ¢ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਚੇਅਰਮੈਨ ਸਮੀਰ ਵੀ. ਕਾਮਤ ਨੇ ਦਰਾਮਦ ਨਿਰਭਰਤਾ ਨੂੰ ਘਟਾਉਣ ਅਤੇ 2047 ਤੱਕ ਵਿਕਸਿਤ ਭਾਰਤ ਦੇ ਦਿ੍ਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਵਦੇਸ਼ੀ ਅਤਿ-ਆਧੁਨਿਕ ਤਕਨਾਲੋਜੀਆਂ ਨੂੰ ਵਿਕਸਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢ ਏ. ਡੀ. ਏ. ਵਲੋਂ ਡਿਜ਼ਾਈਨ ਅਤੇ ਵਿਕਸਿਤ ਕੀਤੇ ਗਏ, ਜਹਾਜ਼ ਨੇ 5,600 ਤੋਂ ਵੱਧ ਸਫਲ ਉਡਾਣ ਟੈਸਟ ਪੂਰੇ ਕੀਤੇ ਹਨ, ਜਿਸ ਵਿੱਚ 100 ਤੋਂ ਵੱਧ ਸਰਕਾਰੀ ਪ੍ਰਯੋਗਸ਼ਾਲਾਵਾਂ, ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਪ੍ਰੋਗਰਾਮ ਵਿੱਚ ਯੋਗਦਾਨ ਪਾ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ ਆਈ.ਆਰ.ਸੀ.ਟੀ.ਸੀ. ਮਾਮਲੇ-ਲਾਲੂ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ 'ਚ ਸੁਣਵਾਈ ਅੱਜ <br/> ਅਗਲੀ ਖ਼ਬਰ ਭਾਜਪਾ ਵਲੋਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ
Ad Position 24