01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਰਦਮਸ਼ੁਮਾਰੀ ਦੇ ਪਹਿਲੇ ਪੜਾਅ 'ਚ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 26-01-2026

ਨਵੀਂ ਦਿੱਲੀ, 25 ਜਨਵਰੀ (ਉਪਮਾ ਡਾਗਾ ਪਾਰਥ)-ਸਰਕਾਰ ਨੇ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੌਰਾਨ ਨਾਗਰਿਕਾਂ ਤੋਂ ਪੁੱਛੇ ਜਾਣ ਵਾਲੇ 33 ਸਵਾਲਾਂ ਦੀ ਸੂਚੀ ਜਾਰੀ ਕਰ ਦਿੱਤੀ | ਇਸ ਪੜਾਅ 'ਚ ਘਰਾਂ ਦੀ ਸੂਚੀ ਤਿਆਰ ਕੀਤੀ ਜਾਏਗੀ, ਜਿਸ ਦੇ ਲਈ ਹਰ ਰਾਜ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ਵਲੋਂ ਨਿਰਧਾਰਿਤ 30 ਦਿਨਾਂ ਦੀ ਮਿਆਦ 'ਚ ਮੁਹਿੰਮ ਚਲਾਈ ਜਾਏਗੀ | ਇਹ ਪੜਾਅ 30 ਸਤੰਬਰ ਤੱਕ ਜਾਰੀ ਰਹੇਗਾ | ਸਰਵੇਖਣ ਦੌਰਾਨ ਮਰਦਮਸ਼ੁਮਾਰੀ ਕਰਨ ਵਾਲੇ ਅਧਿਕਾਰੀ ਘਰ ਦੀ ਮਲਕੀਅਤ ਦੀ ਸਥਿਤੀ, ਘਰ ਦੀ ਵਰਤੋਂ, ਫ਼ਰਸ਼ ਅਤੇ ਛੱਤ 'ਚ ਵਰਤੀ ਜਾਣ ਵਾਲੀ ਸਮੱਗਰੀ ਦੀ ਕਿਸਮ, ਕਮਰਿਆਂ ਦੀ ਗਿਣਤੀ ਆਦਿ ਜਾਣਕਾਰੀ ਮੰਗਣਗੇ | ਉਸ ਤੋਂ ਬਾਅਦ ਘਰ ਦੀ ਵਰਤੋਂ, ਉਸ ਦੀ ਸਥਿਤੀ ਅਤੇ ਮੈਂਬਰਾਂ ਦੀ ਗਿਣਤੀ ਬਾਰੇ ਪੁੱਛਣਗੇ | ਨਾਗਰਿਕਾਂ ਤੋਂ ਉਨ੍ਹਾਂ ਦੇ ਘਰ 'ਚ ਉਪਲਬਧ ਬੁਨਿਆਦੀ ਸਹੂਲਤਾਂ ਬਾਰੇ ਪੁੱਛਿਆ ਜਾਵੇਗਾ | ਲੋਕਾਂ ਤੋਂ ਪੀਣ ਦੇ ਪਾਣੀ ਦੇ ਮੁੱਖ ਸਰੋਤ, ਰੌਸ਼ਨੀ ਦਾ ਮੁੱਖ ਸਰੋਤ, ਟਾਇਲਟ ਦੀ ਉਪਬਧਤਾ, ਨਹਾਉਣ ਦੀ ਸੁਵਿਧਾ ਅਤੇ ਰਸੋਈ ਦੀ ਉਪਲਬਧਤਾ, ਐਲ.ਪੀ.ਜੀ. ਅਤੇ ਪੀ.ਐਨ.ਜੀ. ਕੁਨੈਕਸ਼ਨ ਅਤੇ ਖਾਣਾ ਪਕਾਉਣ ਵਾਲੇ ਮੁੱਖ ਈਾਧਣ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਏਗੀ | ਮਰਦਮਸ਼ੁਮਾਰੀ ਦੋ ਪੜਾਵਾਂ 'ਚ ਕੀਤੀ ਜਾਏਗੀ | ਅਪ੍ਰੈਲ ਤੋਂ ਸਤੰਬਰ ਤੱਕ ਘਰਾਂ ਦਾ ਸੂਚੀਕਰਨ ਅਤੇ ਰਿਹਾਇਸ਼ ਮਰਦਮਸ਼ੁਮਾਰੀ ਅਤੇ ਫਰਵਰੀ 2027 'ਚ ਵਿਅਕਤੀਆਂ ਦੀ ਗਿਣਤੀ ਕੀਤੀ ਜਾਏਗੀ |


Ad Position 22
No active advertisement
ਪਿਛਲੀ ਖ਼ਬਰ ਰੇਲਵੇ ਵਲੋਂ 100 ਰੁਪਏ ਦੀ ਲਾਗਤ ਵਾਲਾ ਸਫ਼ਰ ਯਾਤਰੀਆਂ ਨੂੰ ਸਿਰਫ਼ 55 ਰੁਪਏ 'ਚ ਦੇਣ ਦਾ ਦਾਅਵਾ ਅਗਲੀ ਖ਼ਬਰ ਇੰਡੋ ਸਵਿਸ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/>
Ad Position 24