• ਯਾਤਰੀ ਟਿਕਟਾਂ 'ਤੇ ਇਕ ਸਾਲ 'ਚ 60,466 ਕਰੋੜ ਰੁਪਏ ਦੀ ਸਬਸਿਡੀ ਦੇਣ ਦੇ ਦਾਅਵੇ
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 25 ਜਨਵਰੀ- ਭਾਰਤੀ ਰੇਲਵੇ ਦੀ ਕਮਾਈ ਅਤੇ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੈ ਕੇ ਅਹਿਮ ਤੱਥ ਸਾਹਮਣੇ ਆਏ ਹਨ¢ ਸਰਕਾਰ ਦੀ 19 ਦਸੰਬਰ, 2025 ਦੀ ਇਕ ਰਿਪੋਰਟ ਨੇ ਰੇਲਵੇ ਦੇ ਮਾਲੀਏ ਦੀ ਤਸਵੀਰ ਸਾਫ਼ ਕੀਤੀ ਹੈ¢ ਤਤਕਾਲ ਅਤੇ ਫਲੈਕਸੀ ਫੇਅਰ ਦਾ 2020-21 ਤੋਂ 2024-25 ਦੌਰਾਨ ਰੇਲਵੇ ਨੂੰ ਯਾਤਰੀ ਸੇਵਾਵਾਂ ਤੋਂ ਹੋਈ ਕੁੱਲ ਕਮਾਈ ਵਿਚੋਂ ਲਗਭਗ 6 ਫੀਸਦੀ ਹਿੱਸਾ ਸਿਰਫ਼ ਫਲੈਕਸੀ ਫੇਅਰ, ਤਤਕਾਲ ਅਤੇ ਪ੍ਰੀਮੀਅਮ ਤਤਕਾਲ ਟਿਕਟਾਂ ਤੋਂ ਆਇਆ ਹੈ¢ ਇਹ ਅੰਕੜਾ ਦਰਸਾਉਂਦਾ ਹੈ ਕਿ ਐਮਰਜੈਂਸੀ ਅਤੇ ਪ੍ਰੀਮੀਅਮ ਸੇਵਾਵਾਂ ਰੇਲਵੇ ਲਈ ਕਮਾਈ ਦਾ ਵੱਡਾ ਸਾਧਨ ਬਣੀਆਂ ਹੋਈਆਂ ਹਨ¢ ਰਿਪੋਰਟ ਵਿਚ ਰੇਲ ਰਾਜ ਮੰਤਰੀ ਨੇ ਸਪੱਸ਼ਟ ਕੀਤਾ ਕਿ ਟਿਕਟਾਂ ਰੱਦ ਕਰਨ ਕਾਰਨ ਜਮ੍ਹਾਂ ਹੋਈ ਰਕਮ ਦਾ ਵੱਖਰਾ ਰਿਕਾਰਡ ਨਹੀਂ ਰੱਖਿਆ ਜਾਂਦਾ¢ ਇਸ ਜਵਾਬ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖਰ ਰੱਦ ਹੋਈਆਂ ਟਿਕਟਾਂ ਦਾ ਪੈਸਾ ਕਿਸ ਖਾਤੇ ਵਿਚ ਗਿਣਿਆ ਜਾ ਰਿਹਾ ਹੈ¢ ਜਾਣਕਾਰੀ ਅਨੁਸਾਰ ਰੱਦ ਹੋਈਆਂ ਟਿਕਟਾਂ ਦੇ 48 ਤੋਂ 12 ਘੰਟੇ ਦੇ ਵਿਚਕਾਰ ਕੁੱਲ ਕਿਰਾਏ ਦਾ 25 ਫ਼ੀਸਦੀ ਪੈਸਾ ਕੱਟਿਆ ਜਾਂਦਾ ਹੈ¢ 12 ਤੋਂ ਚਾਰ ਘੰਟੇ ਦੇ ਵਿਚਕਾਰ ਕੁੱਲ ਕਿਰਾਏ ਦਾ 50 ਫ਼ੀਸਦੀ ਕੱਟਿਆ ਜਾਂਦਾ ਹੈ ਤੇ ਚਾਰ ਘੰਟੇ (ਚਾਰਟ ਬਣਨ ਤੋਂ ਬਾਅਦ) ਕੋਈ ਰਿਫੰਡ ਨਹੀਂ ਮਿਲਦਾ¢ ਇਹ ਵੀ ਕਿ ਵੇਟਿੰਗ ਲਿਸਟ ਜਾਂ ਆਰ.ਏ.ਸੀ. ਟਿਕਟਾਂ ਰੱਦ ਕਰਨ ਤੇ ਸਿਰਫ਼ ਕਲਰਕ ਚਾਰਜ ਲਗਭਗ 60 ਰੁਪਏ 'ਤੇ ਜੀ.ਐਸ.ਟੀ. ਕੱਟਿਆ ਜਾਂਦਾ ਹੈ¢ ਆਨਲਾਈਨ ਟਿਕਟ ਦੇ ਪੈਸੇ ਸਿੱਧੇ ਉਸੇ ਬੈਂਕ ਖਾਤੇ ਵਿਚ ਵਾਪਸ ਆਉਂਦੇ ਹਨ, ਜਿਸ ਰਾਹੀਂ ਭੁਗਤਾਨ ਕੀਤਾ ਹੈ, ਜੇਕਰ ਟਿਕਟ ਸਟੇਸ਼ਨ ਤੋਂ ਖਰੀਦੀ ਗਈ ਹੈ ਤਾਂ ਕਾਊਾਟਰ 'ਤੇ ਜਾ ਕੇ ਟਿਕਟ ਦਿਖਾ ਕੇ ਨਕਦ ਵਾਪਸ ਲੈਣੇ ਪੈਂਦੇ ਹਨ¢ ਇਹ ਵੀ ਕਿ ਟਿਕਟ ਕਟੌਤੀ ਦੇ ਪੈਸੇ ਭਾਰਤੀ ਰੇਲਵੇ ਦੇ ਮਾਲੀਏ ਵਿਚ ਜਮ੍ਹਾਂ ਹੁੰਦੇ ਹਨ¢ ਇਸ ਪੈਸੇ ਦੀ ਵਰਤੋਂ ਰੇਲਵੇ ਦੇ ਰੱਖ-ਰਖਾਅ, ਸਟੇਸ਼ਨਾਂ ਦੀਆਂ ਸਹੂਲਤਾਂ ਤੇ ਨਵੇਂ ਪ੍ਰਾਜੈਕਟਾਂ ਲਈ ਕੀਤੀ ਜਾਂਦੀ ਹੈ¢ ਇਹ ਵੀ ਕਿ ਟਿਕਟ ਰੱਦ ਹੋਣ 'ਤੇ ਉਹ ਸੀਟ ਤੁਰੰਤ ਵੇਟਿੰਗ ਲਿਸਟ ਵਾਲੇ ਅਗਲੇ ਯਾਤਰੀ ਨੂੰ ਅਲਾਟ ਕਰ ਦਿੱਤੀ ਜਾਂਦੀ ਹੈ¢ ਜੇਕਰ ਕੋਈ ਵੇਟਿੰਗ ਲਿਸਟ ਨਹੀਂ ਹੈ ਤਾਂ ਉਹ ਸੀਟ ਦੁਬਾਰਾ ਬੁਕਿੰਗ ਲਈ ਉਪਲਬਧ ਹੋ ਜਾਂਦੀ ਹੈ¢ ਰੇਲਵੇ ਇਹ ਯਕੀਨੀ ਬਣਾਉਂਦਾ ਹੈ ਕਿ ਰੇਲ ਗੱਡੀ ਖਾਲੀ ਨਾ ਜਾਵੇ¢ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਲ 2020-21 ਤੋਂ 2024-25 ਦੌਰਾਨ ਰੇਲਵੇ ਨੇ 'ਫੁੱਟਕਲ ਕੋਚਿੰਗ ਰਸੀਦਾਂ' ਤਹਿਤ 9,550.19 ਕਰੋੜ ਰੁਪਏ ਦੀ ਭਾਰੀ ਰਕਮ ਕਮਾਈ ਹੈ ¢ ਹਾਲਾਂਕਿ, ਇੱਥੇ ਵੀ ਸ਼੍ਰੇਣੀਵਾਰ ਵੇਰਵੇ ਉਪਲਬਧ ਨਹੀਂ ਹਨ, ਕਿਉਂਕਿ ਇਨ੍ਹਾਂ ਦਾ ਵੱਖਰਾ ਹਿਸਾਬ ਨਹੀਂ ਰੱਖਿਆ ਜਾਂਦਾ ¢ ਸਰਕਾਰ ਦਾ ਕਹਿਣਾ ਹੈ ਕਿ 'ਅਸੀਂ 45 ਫ਼ੀਸਦੀ ਸਬਸਿਡੀ ਦੇ ਰਹੇ ਹਾਂ' ਰੇਲਵੇ ਦਾ ਕਹਿਣਾ ਹੈ ਕਿ ਉਹ ਸਮਾਜ ਦੇ ਹਰ ਵਰਗ ਨੂੰ ਸਸਤੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ ¢ ਸਾਲ 2023-24 ਵਿਚ ਯਾਤਰੀ ਟਿਕਟਾਂ 'ਤੇ ਸਰਕਾਰ ਨੇ 60,466 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ¢ ਮੰਤਰੀ ਨੇ ਇਕ ਸਧਾਰਨ ਉਦਾਹਰਣ ਨਾਲ ਸਮਝਾਇਆ ਕਿ ਜੇਕਰ ਰੇਲਵੇ ਨੂੰ ਸੇਵਾ ਦੇਣ ਲਈ 100 ਰੁਪਏ ਦਾ ਖਰਚਾ ਆਉਂਦਾ ਹੈ, ਤਾਂ ਯਾਤਰੀ ਤੋਂ ਟਿਕਟ ਦੇ ਰੂਪ ਵਿਚ ਸਿਰਫ਼ 55 ਰੁਪਏ ਲਏ ਜਾਂਦੇ ਹਨ¢ ਇਸ ਦਾ ਮਤਲਬ ਹੈ ਕਿ ਰੇਲਵੇ ਹਰ ਯਾਤਰੀ ਨੂੰ ਔਸਤਨ 45 ਫੀਸਦੀ ਦੀ ਰਿਆਇਤ ਦੇ ਰਿਹਾ ਹੈ ਅਤੇ ਇਹ ਸਬਸਿਡੀ ਸਾਰੇ ਯਾਤਰੀਆਂ ਲਈ ਜਾਰੀ ਹੈ¢ ਇਹ ਕਿ ਜਿੱਥੇ ਰੇਲਵੇ ਤਤਕਾਲ ਤੇ ਫਲੈਕਸੀ ਕਿਰਾਏ ਰਾਹੀਂ ਮੋਟੀ ਕਮਾਈ ਕਰ ਰਿਹਾ ਹੈ, ਉੱਥੇ ਹੀ ਸਰਕਾਰ ਦਾ ਦਾਅਵਾ ਹੈ ਕਿ ਉਹ ਅਸਲ ਲਾਗਤ ਤੋਂ ਬਹੁਤ ਘੱਟ ਵਸੂਲ ਰਹੀ ਹੈ¢
ਰੇਲਵੇ ਵਲੋਂ 100 ਰੁਪਏ ਦੀ ਲਾਗਤ ਵਾਲਾ ਸਫ਼ਰ ਯਾਤਰੀਆਂ ਨੂੰ ਸਿਰਫ਼ 55 ਰੁਪਏ 'ਚ ਦੇਣ ਦਾ ਦਾਅਵਾ
ਅਜੀਤ ਡੈਸਕ
26-01-2026