01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਲੜਕੇ ਨੂੰ ਜ਼ਿੰਦਾ ਸਾੜਿਆ

Ad Position 21
No active advertisement
ਅਜੀਤ ਡੈਸਕ 26-01-2026
ਢਾਕਾ, 25 ਜਨਵਰੀ (ਏਜੰਸੀ)-ਬੰਗਲਾਦੇਸ਼ ਦੇ ਨਰਸਿੰਗਦੀ ਜ਼ਿਲ੍ਹੇ ਵਿਚ ਇਕ ਹਿੰਦੂ ਨੌਜਵਾਨ ਨੂੰ ਜ਼ਿੰਦਾ ਸਾੜਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | 23 ਸਾਲਾ ਚੰਚਲ ਚੰਦਰ ਭੌਮਿਕ ਦੀ ਸੜੀ ਹੋਈ ਲਾਸ਼ ਸ਼ੁੱਕਰਵਾਰ ਰਾਤ ਨੂੰ ਇੱਕ ਗੈਰਾਜ ਦੇ ਅੰਦਰੋਂ ਮਿਲੀ | ਪਰਿਵਾਰ ਨੇ ਇਸ ਨੂੰ ਇੱਕ ਯੋਜਨਾਬੱਧ ਕਤਲ ਦੱਸਿਆ ਹੈ | ਇਹ ਘਟਨਾ ਨਰਸਿੰਗਦੀ ਸ਼ਹਿਰ ਵਿਚ ਪੁਲਿਸ ਲਾਈਨਾਂ ਦੇ ਨਾਲ ਲੱਗਦੇ ਮਸਜਿਦ ਮਾਰਕੀਟ ਖੇਤਰ ਵਿਚ ਵਾਪਰੀ | ਚੰਚਲ ਦੀ ਲਾਸ਼ ਉਸ ਗੈਰਾਜ ਦੇ ਅੰਦਰ ਮਿਲੀ ਜਿੱਥੇ ਉਹ ਕੰਮ ਕਰਦਾ ਸੀ | ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ | ਸਥਾਨਕ ਲੋਕਾਂ ਅਨੁਸਾਰ ਘਟਨਾ ਸਮੇਂ ਚੰਚਲ ਗੈਰਾਜ ਦੇ ਅੰਦਰ ਸੌਂ ਰਿਹਾ ਸੀ | ਰਾਤ ਦੇ ਸਮੇਂ ਕਿਸੇ ਨੇ ਬਾਹਰੋਂ ਸ਼ਟਰ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ | ਅੱਗ ਤੇਜ਼ੀ ਨਾਲ ਅੰਦਰ ਫੈਲ ਗਈ | ਇਸ ਤੋਂ ਪਹਿਲਾਂ 18 ਦਸੰਬਰ, 2025 ਨੂੰ ਮੈਮਨਸਿੰਘ ਜ਼ਿਲ੍ਹੇ ਵਿਚ ਇੱਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ | ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾਇਆ ਗਿਆ ਸੀ ਅਤੇ ਅੱਗ ਲਗਾ ਦਿੱਤੀ ਗਈ ਸੀ | ਪਿਛਲੇ 40 ਦਿਨਾਂ ਵਿਚ ਦਸ ਹਿੰਦੂਆਂ ਦਾ ਕਤਲ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਉੱਘੇ ਪੱਤਰਕਾਰ ਮਾਰਕ ਟਲੀ ਨਹੀਂ ਰਹੇ ਅਗਲੀ ਖ਼ਬਰ ਰੇਲਵੇ ਵਲੋਂ 100 ਰੁਪਏ ਦੀ ਲਾਗਤ ਵਾਲਾ ਸਫ਼ਰ ਯਾਤਰੀਆਂ ਨੂੰ ਸਿਰਫ਼ 55 ਰੁਪਏ 'ਚ ਦੇਣ ਦਾ ਦਾਅਵਾ
Ad Position 24