23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਊਧਮਪੁਰ 'ਚ ਸੜਕ ਹਾਦਸੇ 'ਚ ਸੀ.ਆਰ. ਪੀ.ਐਫ. ਜਵਾਨ ਸਮੇਤ 4 ਮੌਤਾਂ

Ad Position 21
No active advertisement
ਅਜੀਤ ਡੈਸਕ 28-01-2026
ਜੰਮੂ, 27 ਜਨਵਰੀ (ਪੀ. ਟੀ. ਆਈ.)-ਅਧਿਕਾਰੀਆਂ ਨੇ ਦੱੱਸਿਆ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਇਕ ਬੱਸ ਨੇ ਇਕ ਖੜ੍ਹੇ ਰੋਡ ਕੈਰੀਅਰ ਅਤੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਸੀ. ਆਰ. ਪੀ. ਐੱਫ. ਦੇ ਜਵਾਨ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ | ਇਹ ਹਾਦਸਾ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ 'ਤੇ ਜਾਖਨੀ-ਚੇਨਾਨੀ ਇਲਾਕੇ ਦੇ ਕੋਲ ਸਵੇਰੇ ਕਰੀਬ 11 ਵਜੇ ਹੋਇਆ | ਉਨ੍ਹਾਂ ਨੇ ਦੱਸਿਆ ਕਿ ਡੋਡਾ ਤੋਂ ਜੰਮੂ ਜਾ ਰਹੀ ਇਕ ਬੱਸ ਦੇ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ ਅਤੇ ਇਕ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਇਕ ਲੋਡ ਕੈਰੀਅਰ ਨਾਲ ਟਕਰਾ ਗਈ, ਜਿਸ ਵਿਚ ਕੁਝ ਖਰਾਬੀ ਆ ਗਈ ਸੀ ਅਤੇ ਇਕ ਮਕੈਨਿਕ ਉਸ ਦੀ ਮੁਰੰਮਤ ਕਰ ਰਿਹਾ ਸੀ | ਅਧਿਕਾਰੀ ਨੇ ਦੱਸਿਆ ਕਿ ਮਕੈਨਿਕ ਅਤੇ ਲੋਡ ਕੈਰੀਅਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬੱਸ 'ਚ ਯਾਤਰਾ ਕਰ ਰਹੇ 2 ਵਿਅਕਤੀ ਐਮਰਜੈਂਸੀ ਖਿੜਕੀ ਤੋਂ ਬਾਹਰ ਡਿਗ ਗਏ ਅਤੇ ਹਸਪਤਾਲ ਲੈ ਕੇ ਜਾਂਦੇ ਸਮੇਂ ਉਨ੍ਹਾਂ ਦੀ ਵੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਪਹਿਲੀ ਫਰਵਰੀ ਨੂੰ ਅਗਲੀ ਖ਼ਬਰ ਪੰਜਾਬ ਪਹਿਲਾਂ ਹੀ ਪਾਣੀ ਦੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ-ਖਹਿਰਾ
Ad Position 24