22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦੋਵਾਂ ਸਦਨਾਂ ਨੂੰ ਮੁਲਤਵੀ ਕੀਤੇ ਜਾਣ ਦੇ 40 ਦਿਨ ਬਾਅਦ ਵੀ ਰਸਮੀ ਤੌਰ ’ਤੇ ਖ਼ਤਮ ਨਹੀਂ ਹੋਇਆ ਮੌਨਸੂਨ ਇਜਲਾਸ

ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ.)-ਸੰਸਦ ਦਾ ਮੌਨਸੂਨ ਇਜਲਾਸ ਦੋਵੇਂ ਸਦਨਾਂ ਨੂੰ ਮੁਲਤਵੀ ਕੀਤੇ ਜਾਣ ਤੋਂ 40 ਦਿਨ ਬਾਅਦ ਵੀ ਰਸਮੀ ਤੌਰ ’ਤੇ ਖ਼ਤਮ ਨਹੀਂ ਹੋਇਆ। ਇਸ ਕਾਰਨ ਇਹ ਕਿਆਸ ਹਨ ਕਿ ਸਰਕਾਰ ਸ਼ਾਇਦ ਕਿਸੇ ਅਹਿਮ ਬਿੱਲ ਨੂੰ ਪੇਸ਼ ਕਰਨ ਲਈ ...

Ad Position 21
No active advertisement
ਅਜੀਤ ਡੈਸਕ 23-09-2026

ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ.)-ਸੰਸਦ ਦਾ ਮੌਨਸੂਨ ਇਜਲਾਸ ਦੋਵੇਂ ਸਦਨਾਂ ਨੂੰ ਮੁਲਤਵੀ ਕੀਤੇ ਜਾਣ ਤੋਂ 40 ਦਿਨ ਬਾਅਦ ਵੀ ਰਸਮੀ ਤੌਰ ’ਤੇ ਖ਼ਤਮ ਨਹੀਂ ਹੋਇਆ। ਇਸ ਕਾਰਨ ਇਹ ਕਿਆਸ ਹਨ ਕਿ ਸਰਕਾਰ ਸ਼ਾਇਦ ਕਿਸੇ ਅਹਿਮ ਬਿੱਲ ਨੂੰ ਪੇਸ਼ ਕਰਨ ਲਈ ਸੰਸਦ ਦਾ ਨਵਾਂ ਇਜਲਾਸ ਬੁਲਾਏ ਬਿਨਾਂ ਹੀ ਅੱਗੇ ਵਧਣਾ ਚਾਹੁੰਦੀ ਹੈ। ਸਾਬਕਾ ਲੋਕ ਸਭਾ ਸਕੱਤਰ ਜਨਰਲ ਪੀ.ਡੀ.ਟੀ. ਆਚਾਰੀ ਨੇ ਦੱਸਿਆ ਕਿ ਦੋਵੇਂ ਸਦਨਾਂ ਦਾ 40 ਦਿਨਾਂ ਤੱਕ ਖਤਮ  ਨਾ ਹੋਣਾ ਇਕ ਨਵਾਂ ਰਿਕਾਰਡ ਹੈ। ਉਨ੍ਹਾਂ ਯਾਦ ਕਰਵਾਇਆ ਕਿ 2015 ’ਚ ਸੰਸਦ ਦੇ ਦੋਵੇਂ ਸਦਨਾਂ ਨੂੰ 28 ਦਿਨਾਂ ਬਾਅਦ ਖਤਮ ਕੀਤਾ ਗਿਆ ਸੀ। ਉਸ ਸਮੇਂ ਸਰਕਾਰ ਵਸਤੂ ਤੇ ਸੇਵਾ ਕਰ (ਜੀ.ਐੱਸ.ਟੀ.) ਕਾਨੂੰਨ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਮਜ਼ਬੂਤ ਕਿਆਸ ਲਗਾਏ ਜਾ ਰਹੇ ਹਨ ਕਿ ਸਰਕਾਰ ਮਹਿਲਾ ਰਾਖਵਾਂਕਰਨ ਕਾਨੂੰਨ ’ਚ ਸੋਧ ਨੂੰ ਮੁੜ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਇਸ ਨੂੰ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਜਾ ਸਕੇ। ਬਜਟ ਇਜਲਾਸ ਦੌਰਾਨ ਇਸ ਸਬੰਧੀ ਪਹਿਲਾਂ ਕੀਤੀ ਗਈ ਕੋਸ਼ਿਸ਼ ਲੋੜੀਂਦੀ ਗਿਣਤੀ ਨਾ ਹੋਣ ਕਾਰਨ ਸਫਲ ਨਹੀਂ ਹੋ ਸਕੀ ਸੀ। ਲੋਕ ਸਭਾ ਤੇ ਰਾਜ ਸਭਾ ਦੋਵਾਂ ਨੂੰ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਆਮ ਤੌਰ ’ਤੇ ਇਜਲਾਸ ਨੂੰ ਇਸ ਤੋਂ ਬਾਅਦ ਤਿੰਨ ਤੋਂ ਚਾਰ ਦਿਨਾਂ ਅੰਦਰ ਰਸਮੀ ਤੌਰ ’ਤੇ ਖਤਮ ਕਰ ਦਿੱਤਾ ਜਾਂਦਾ ਹੈ, ਪਰ ਇਸ ਵਾਰ ਮੰਗਲਵਾਰ ਸਵੇਰ ਤੱਕ ਇਜਲਾਸ ਖਤਮ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ।

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ‘ਆਪ’ ਸਰਕਾਰ ਕੱਢੇਗੀ 4 ਵਿਸ਼ਾਲ ਸ਼ੋਭਾ ਯਾਤਰਾਵਾਂ ਅਗਲੀ ਖ਼ਬਰ ਬਹਿਰੀਨ ਵਾਲੀ ਬੀਬੀ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਕੀਤੇ ਅਹਿਮ ਖੁਲਾਸੇ
Ad Position 24