ਪੰਚਕੂਲਾ, 1 ਫਰਵਰੀ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਆਮ ਬਜਟ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਾਲਾ ਦੂਰਦਰਸ਼ੀ ਅਤੇ ਇਤਿਹਾਸਕ ਦਸਤਾਵੇਜ਼ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਸੱਚਮੁੱਚ ਜਨਹਿੱਤ ਅਤੇ ਅੰਤੋਦਿਆ ਦੀ ਭਾਵਨਾ ਨੂੰ ਸਮਰਪਿਤ ਹੈ | ਇਹ ਸਮਾਵੇਸ਼ੀ ਬਜਟ ਹਰਿਆਣਾ ਦੇ ਉਦਯੋਗਿਕ, ਬੁਨਿਆਦੀ ਢਾਂਚਾ, ਐਮ. ਐਸ. ਐਮ. ਈ., ਬਾਇਓਫਾਰਮਾਸਿਊਟੀਕਲ, ਸਿਹਤ, ਪੇਂਡੂ ਉਦਯੋਗ, ਖੇਤੀਬਾੜੀ ਅਤੇ ਖੇਡੂ ਖੇਤਰਾਂ ਦੇ ਵਿਕਾਸ ਨੂੰ ਤੇਜ਼ ਕਰੇਗਾ | ਉਨ੍ਹਾਂ ਕਿਹਾ ਕਿ ਇਹ ਬਜਟ 'ਸਬਕਾ ਸਾਥ, ਸਬਕਾ ਵਿਕਾਸ' ਦੀ ਭਾਵਨਾ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਇਸ ਲੋਕ ਭਲਾਈ ਬਜਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਬਜਟ ਦੇ ਤਿੰਨ ਮੁੱਖ ਦਿ੍ਸ਼ਟੀਕੋਣਾਂ ਨੂੰ ਗਤੀ, ਕੁਸ਼ਲਤਾ ਅਤੇ ਸਾਰਿਆਂ ਦਾ ਸਮਰਥਨ ਦਿੱਤਾ ਹੈ |