01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਜਟ ਮਹਿੰਗਾਈ ਤੇ ਬੇਰੁਜ਼ਗਾਰੀ ਵਧਾਏਗਾ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 02-02-2026
ਪਣਜੀ-'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਬਜਟ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾਏਗਾ¢ ਕਾਵਲੇਮ ਪਿੰਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਗੋਆ ਲਈ ਕੁਝ ਨਹੀਂ ਹੈ¢ਉਨ੍ਹਾਂ ਦਾਅਵਾ ਕੀਤਾ, 'ਕੇਂਦਰ ਸਰਕਾਰ ਗੋਆ ਨੂੰ ਭੁੱਲ ਗਈ ਹੈ¢'ਕੇਜਰੀਵਾਲ ਨੇ ਕਿਹਾ, 'ਰਾਸ਼ਟਰੀ ਦਿ੍ਸ਼ਟੀਕੋਣ ਤੋਂ, ਬਜਟ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾਏਗਾ¢ ਇਸ ਬਜਟ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਕੋਈ ਕਦਮ ਨਹੀਂ ਸੁਝਾਏ ਗਏ |' ਉਨ੍ਹਾਂ ਨੇ ਗੋਆ ਨੂੰ 'ਬਰਬਾਦ' ਕਰਨ ਲਈ ਭਾਜਪਾ ਦੀ ਵੀ ਆਲੋਚਨਾ ਕੀਤੀ, ਕਿਹਾ ਕਿ ਲੋਕ ਸੂਬੇ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਤੋਂ ਡਰਦੇ ਹਨ¢2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ, ਉਨ੍ਹਾਂ ਕਿਹਾ, 'ਗੋਆ ਇੱਕ ਵਿਕਲਪ ਦੀ ਭਾਲ ਕਰ ਰਿਹਾ ਹੈ ਕਿਉਂਕਿ ਕਾਂਗਰਸ ਅਤੇ ਭਾਜਪਾ ਇਕੱਠੇ ਹਨ¢

Ad Position 22
No active advertisement
ਪਿਛਲੀ ਖ਼ਬਰ ਭਾਰਤ ਨੂੰ ਆਕਰਸ਼ਕ ਨਿਵੇਸ਼ ਸਥਾਨ ਵਜੋਂ ਮਜ਼ਬੂਤ ਕਰੇਗਾ ਬਜਟ-ਅਮਿਤ ਸ਼ਾਹ ਅਗਲੀ ਖ਼ਬਰ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਾਲਾ ਦੂਰਦਰਸ਼ੀ ਤੇ ਇਤਿਹਾਸਕ ਬਜਟ-ਸੈਣੀ
Ad Position 24