01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਜੀ ਰਾਮ ਜੀ ਲਈ 95,000 ਕਰੋੜ ਤੋਂ ਵੱਧ ਮਗਨਰੇਗਾ ਨੂੰ 30 ਹਜ਼ਾਰ ਕਰੋੜ ਮਿਲੇ <br/>

Ad Position 21
No active advertisement
ਅਜੀਤ ਡੈਸਕ 02-02-2026
ਨਵੀਂ ਦਿੱਲੀ, 1 ਫਰਵਰੀ (ਪੀ. ਟੀ. ਆਈ.)-ਜੀ ਰਾਮ ਜੀ ਸਕੀਮ ਸ਼ੁਰੂ ਹੋਣ ਵਾਲੀ ਹੈ, ਕੇਂਦਰ ਨੇ ਇਸ ਲਈ 95,692.31 ਕਰੋੜ ਰੁਪਏ ਅਲਾਟ ਕੀਤੇ ਹਨ, ਜਦੋਂ ਕਿ ਮਗਨਰੇਗਾ ਲਈ 30,000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ | ਬਜਟ ਦਸਤਾਵੇਜ਼ਾਂ ਅਨੁਸਾਰ, ਪੇਂਡੂ ਵਿਕਾਸ ਵਿਭਾਗ ਲਈ ਕੁੱਲ ਅਲਾਟਮੈਂਟ 1,94,368.81 ਕਰੋੜ ਰੁਪਏ ਹੈ | 2026-27 ਲਈ ਭੂਮੀ ਸਰੋਤ ਵਿਭਾਗ ਲਈ ਅਲਾਟਮੈਂਟ 2,654.33 ਰੁਪਏ ਹੈ | 2026-27 ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ ਅਲਾਟਮੈਂਟ 19,000 ਕਰੋੜ ਰੁਪਏ ਹੈ, ਜੋ ਕਿ 2025-26 ਦੇ ਸਮਾਨ ਹੈ | ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਲਈ, 2026-27 ਲਈ ਅਲਾਟਮੈਂਟ 19,200 ਕਰੋੜ ਰੁਪਏ ਹੈ | ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਲਈ 54,916.70 ਕਰੋੜ ਰੁਪਏ ਰੱਖੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਇਹ ਕਾਰੀਡੋਰ ਹਨ ਅਗਲੀ ਖ਼ਬਰ ਭਾਰਤ ਨੂੰ ਆਕਰਸ਼ਕ ਨਿਵੇਸ਼ ਸਥਾਨ ਵਜੋਂ ਮਜ਼ਬੂਤ ਕਰੇਗਾ ਬਜਟ-ਅਮਿਤ ਸ਼ਾਹ
Ad Position 24