01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਕੇ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 02-02-2026

ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਵਿੱਤ ਮੰਤਰੀ ਬਣੇ
ਨਵੀਂ ਦਿੱਲੀ, 1 ਫਰਵਰੀ (ਪੀ. ਟੀ. ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਕੇ ਇਤਿਹਾਸ ਰਚ ਦਿੱਤਾ ਹੈ | ਉਹ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਨ ਵਾਲੀ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣ ਗਈ ਹੈ | ਉਨ੍ਹਾਂ ਨੂੰ ਇਸ ਬਜਟ ਤੋਂ ਆਸ ਹੈ ਕਿ ਇਹ ਦੇਸ਼ ਦੀ ਆਰਥਿਕ ਰਫ਼ਤਾਰ ਨੂੰ ਬਰਕਰਾਰ ਰੱਖਣ, ਵਿੱਤੀ ਅਨੁਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਵਪਾਰਕ ਤਣਾਅ (ਜਿਵੇਂ ਕਿ ਅਮਰੀਕੀ ਟੈਰਿਫ) ਤੋਂ ਭਾਰਤੀ ਅਰਥਵਿਵਸਥਾ ਨੂੰ ਬਚਾਉਣ ਲਈ ਅਹਿਮ ਕਦਮ ਸਾਬਤ ਹੋਵੇਗਾ | ਅੱਜ ਪੇਸ਼ ਕੀਤਾ ਗਿਆ ਬਜਟ ਸੀਤਾਰਮਨ ਨੂੰ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੁਆਰਾ ਵੱਖ-ਵੱਖ ਸਮੇਂ ਦÏਰਾਨ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਲੈ ਜਾਵੇਗਾ | ਦੇਸਾਈ ਨੇ 1959 ਤੋਂ 1964 ਤੱਕ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦÏਰਾਨ ਛੇ ਬਜਟ ਅਤੇ 1967 ਤੋਂ 1969 ਦੇ ਵਿਚਕਾਰ ਚਾਰ ਬਜਟ ਪੇਸ਼ ਕੀਤੇ ਸਨ | ਹਾਲਾਂਕਿ, ਸੀਤਾਰਾਮਨ ਦੇ ਨਾਂਅ ਹੁਣ ਇਕ ਤੋਂ ਬਾਅਦ ਇਕ ਲਗਾਤਾਰ 9 ਬਜਟ ਪੇਸ਼ ਕਰਨ ਦਾ ਰਿਕਾਰਡ ਦਰਜ ਹੋ ਗਿਆ ਹੈ | ਸੀਤਾਰਾਮਨ ਨੇ ਪੀ. ਚਿਦੰਬਰਮ (9 ਬਜਟ) ਅਤੇ ਪ੍ਰਣਬ ਮੁਖਰਜੀ (8 ਬਜਟ) ਵਰਗੇ ਦਿੱਗਜਾਂ ਦੀ ਸੂਚੀ 'ਚ ਆਪਣਾ ਸਥਾਨ ਉੱਚਾ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਭਵਨ ਵਿਖੇ 'ਅੰਮ੍ਰਿਤ ਉਦਯਾਨ' ਦੇ ਆਮ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਦੌਰਾ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰ... ਅਗਲੀ ਖ਼ਬਰ ਇਹ ਕਾਰੀਡੋਰ ਹਨ
Ad Position 24