13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅਮਰੀਕਾ-ਭਾਰਤ ਵਪਾਰ ਸਮਝੌਤਾ ਸਾਡੀ ਕੂਟਨੀਤੀ ਦੀ ਵੱਡੀ ਜਿੱਤ-ਮੋਦੀ

Ad Position 21
No active advertisement
ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਕੇਂਦਰੀ ਬਜਟ 2026 ਅਤੇ ਵਿਕਸਤ ਭਾਰਤ 2047 ਲਈ ਸਰਕਾਰ ਦੇ ਦਿ੍ਸ਼ਟੀਕੋਣ 'ਤੇ ਚਰਚਾ ਕਰਨ ਲਈ ਐਨ.ਡੀ.ਏ. ਸੰਸਦੀ ਦਲ ਦੀ ਬੈਠਕ ਸੱਦੀ ਗਈ¢ ਇਸ ਬੈਠਕ ਦੌਰਾਨ ਐਨ.ਡੀ.ਏ. ਆਗੂਆਂ ਵਲੋਂ, ਹਾਲ ਹੀ ਵਿਚ ਹੋਏ ਸਾਰੇ ਵਪਾਰ ਸਮਝੌਤਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ¢ ਬੈਠਕ ਦੌਰਾਨ ਐਨ.ਡੀ.ਏ. ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ-ਭਾਰਤ ਵਪਾਰ ਸਮਝੌਤੇ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਇਸ ਨੂੰ 'ਸਬਰ ਦਾ ਫਲ਼' ਦੱਸਣ ਦੇ ਨਾਲ ਹੀ ਕੂਟਨੀਤਕ ਸਫਲਤਾ ਵੀ ਕਰਾਰ ਦਿੱਤਾ¢ ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਇੱਕ ਵੱਡਾ ਫ਼ੈਸਲਾ ਹੈ ਜੋ ਦੇਸ਼ ਦੇ ਹਰ ਕਿਸੇ ਨੂੰ ਫ਼ਾਇਦਾ ਪਹੁੰਚਾਏਗਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਹਮੇਸ਼ਾ ਰਾਸ਼ਟਰੀ ਹਿਤ ਵਿਚ ਕੰਮ ਕਰਦੀ ਹੈ |


Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ 'ਤਿ੍ਭੁਵਨ ਸਹਿਕਾਰੀ ਯੂਨੀਵਰਸਿਟੀ' ਦਾ ਖ਼ੇਤਰੀ ਕੇਂਦਰ ਸਥਾਪਿਤ ਕਰਨ ਦੀ ਮੰਗ <br... ਅਗਲੀ ਖ਼ਬਰ ਰਿਹਾਈ ਉਪਰੰਤ ਦੇਰ ਸ਼ਾਮ ਚੰਡੀਗੜ੍ਹ ਸਥਿਤ ਰਿਹਾਇਸ਼ ਪੁੱਜੇ ਮਜੀਠੀਆ <br/>
Ad Position 24