12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪਿਛਲੇ ਦਹਾਕੇ ਖੇਤੀਬਾੜੀ ਵਿਕਾਸ ਦਰ ਪਹਿਲੀ ਵਾਰ 4 ਫ਼ੀਸਦੀ ਤੋਂ ਪਾਰ ਰਹੀ-ਮੋਦੀ

ਪਿਛਲੇ ਦਹਾਕੇ ਖੇਤੀਬਾੜੀ ਵਿਕਾਸ ਦਰ ਪਹਿਲੀ ਵਾਰ 4 ਫ਼ੀਸਦੀ ਤੋਂ ਪਾਰ ਰਹੀ-ਮੋਦੀ

Ad Position 21
No active advertisement
ਅਜੀਤ ਡੈਸਕ 13-11-2026

ਕਿਹਾ, ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ 43 ਰੁਪਏ ਦਾ ਬੋਝ ਕੇਂਦਰ ਨੇ ਚੁੱਕਿਆ

ਨਵੀਂ ਦਿੱਲੀ, 12 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਦਹਾਕਾ ਹੈ, ਜਿਸ ਦੌਰਾਨ ਭਾਰਤੀ ਖੇਤੀਬਾੜੀ ਖੇਤਰ ਨੇ ਸਾਲਾਨਾ 4 ਫ਼ੀਸਦੀ ਤੋਂ ਵੱਧ ਦੀ ਵਿਕਾਸ ਦਰ ਹਾਸਿਲ ਕੀਤੀ ਹੈ। ਨਵੀਂ ਦਿੱਲੀ ਵਿਖੇ ‘ਕਿਸਾਨ ਤੱਕ ਭਾਰਤ ਐਗਰੀਕਲਚਰ ਕਾਨਫ਼ਰੰਸ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਸਰਕਾਰ ਨੇ ਖਾਦਾਂ ਦੀ ਸਬਸਿਡੀ ’ਤੇ 16 ਲੱਖ ਕਰੋੜ ਰੁਪਏ ਖਰਚ ਕੀਤੇ ਹਨ । ਉਨ੍ਹਾਂ ਦੱਸਿਆ ਕਿ ਕੌਮਾਂਤਰੀ ਬਾਜ਼ਾਰ ਵਿਚ ਡੀ.ਏ.ਪੀ. ਖਾਦ ਦਾ 50 ਕਿੱਲੋ ਦਾ ਥੈਲਾ ਲਗਭਗ 5,000 ਰੁਪਏ ਦਾ ਹੋਣ ਦੇ ਬਾਵਜੂਦ ਭਾਰਤੀ ਕਿਸਾਨਾਂ ਨੂੰ ਇਹ 1,300 ਰੁਪਏ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ ।ਪ੍ਰਧਾਨ ਮੰਤਰੀ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਏ ਉਛਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੁਝ ਹਫ਼ਤਿਆਂ ਦੇ ਅੰਦਰ ਹੀ ਇਸ ਦੀ ਕੀਮਤ 70 ਅਮਰੀਕੀ ਡਾਲਰ ਤੋਂ ਵੱਧ ਕੇ 122 ਅਮਰੀਕੀ ਡਾਲਰ ਪ੍ਰਤੀ ਬੈਰਲ ਹੋ ਗਈ, ਜਿਸ ਕਾਰਨ ਡੀਜ਼ਲ ਦੀਆਂ ਕੀਮਤਾਂ ਵਿਚ ਲਗਭਗ 50 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਕਿ ਅੰਤਰਰਾਸ਼ਟਰੀ ਬਾਜ਼ਾਰ ਦਾ ਪੂਰਾ ਬੋਝ ਨਾਗਰਿਕਾਂ ਅਤੇ ਕਿਸਾਨਾਂ ‘ਤੇ ਨਹੀਂ ਪਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕੀਮਤ ਵਿਚ ਸਿਰਫ਼ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਦਕਿ ਬਾਕੀ ਦੇ 43 ਰੁਪਏ ਦਾ ਬੋਝ ਕੇਂਦਰ ਸਰਕਾਰ ਨੇ ਆਪਣੇ ਸਿਰ ਲੈ ਲਿਆ।ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਸਰਕਾਰ ਨੂੰ ਹਰ ਮਹੀਨੇ ਲਗਭਗ 14,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।ਪਿਛਲੇ ਇਕ ਦਹਾਕੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਰ ਸਾਲ 4 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ ਖੇਤੀ ਉਤਪਾਦਾਂ ਦੀ ਬਰਾਮਦ ਕਰਦਾ ਹੈ। ਭਾਰਤ ਦੁੱਧ, ਦਾਲਾਂ, ਜੂਟ, ਚੌਲ, ਕਣਕ, ਕਪਾਹ, ਫਲ-ਸਬਜ਼ੀਆਂ ਅਤੇ ਮੱਛੀ ਦੇ ਉਤਪਾਦਨ ਵਿੱਚ ਦੁਨੀਆ ਵਿਚ ਸਭ ਤੋਂ ਅੱਗੇ ਹੈ, ਅਤੇ ਨਾਲ ਹੀ ਮੋਟੇ ਅਨਾਜ ਦਾ ਸਭ ਤੋਂ ਵੱਡਾ ਉਤਪਾਦਕ ਵੀ ਹੈ। ਮੋਦੀ ਨੇ ਕਿਹਾ ਕਿ ਇਕ ਦਹਾਕੇ ਵਿਚ ਦੁੱਧ ਦੇ ਉਤਪਾਦਨ ਵਿਚ 70 ਫ਼ੀਸਦੀ, ਆਂਡਿਆਂ ਦੇ ਉਤਪਾਦਨ ਵਿਚ 90 ਫ਼ੀਸਦੀ ਅਤੇ ਮੱਛੀ ਉਤਪਾਦਨ ਵਿਚ ਦੁੱਗਣੇ ਤੋਂ ਵੱਧ ਵਾਧਾ ਹੋਇਆ ਹੈ। ਸ਼ਹਿਦ ਦਾ ਉਤਪਾਦਨ 80,000 ਟਨ ਤੋਂ ਵੱਧ ਕੇ 1.5 ਲੱਖ ਟਨ ਹੋ ਗਿਆ ਹੈ, ਜਦੋਂਕਿ ਬਾਗਬਾਨੀ ਉਤਪਾਦਨ ਲਗਭਗ 28 ਕਰੋੜ ਟਨ ਤੋਂ ਵੱਧ ਕੇ ਹੁਣ 35 ਕਰੋੜ ਟਨ ਤੋਂ ਪਾਰ ਪਹੁੰਚ ਗਿਆ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪੀਐਮ-ਕੁਸੁਮ’ ਤਹਿਤ ਲਗਭਗ 12 ਲੱਖ ਸੋਲਰ ਪੰਪ ਮੁਹੱਈਆ ਕਰਵਾਏ ਗਏ ਹਨ, ਬਿਜਲੀ ਦੇ ਬਿੱਲ ਕੱਟੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਸੋਲਰ ਪਲਾਂਟ ਲਗਾ ਕੇ ਕਮਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।ਮਿੱਟੀ ਪਰਖ ਪ੍ਰਯੋਗਸ਼ਾਲਾਵਾਂ 2014 ਵਿਚ ਮੁੱਠੀ ਭਰ ਤੋਂ ਵੱਧ ਕੇ 8,400 ਹੋ ਗਈਆਂ ਹਨ ਅਤੇ ਦੇਸ਼ ਵਿਚ ਹੁਣ 7,500 ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਹਨ।

Ad Position 22
No active advertisement
ਪਿਛਲੀ ਖ਼ਬਰ ਚੰਨੀ ਦੀ ਅਗਵਾਈ ਹੇਠ ਕਾਂਗਰਸ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਆਗਾਜ਼ ਅਗਲੀ ਖ਼ਬਰ ਲੋਕਤੰਤਰ ਨੂੰ ਜੀਵੰਤ ਬਣਾਈ ਰੱਖਣ ਲਈ ਮੀਡੀਆ ਦੀ ਅਹਿਮ ਭੂਮਿਕਾ-ਮੋਦੀ
Ad Position 24