12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਤੇਲ ਟੈਂਕਰ ’ਤੇ ਹਮਲਾ, ਭਾਰਤੀ ਚਾਲਕ ਦਲ ਦੇ 19 ਮੈਂਬਰ ਸੁਰੱਖਿਅਤ

ਤੇਲ ਟੈਂਕਰ ’ਤੇ ਹਮਲਾ, ਭਾਰਤੀ ਚਾਲਕ ਦਲ ਦੇ 19 ਮੈਂਬਰ ਸੁਰੱਖਿਅਤ

Ad Position 21
No active advertisement
ਅਜੀਤ ਡੈਸਕ 13-11-2026

ਨਵੀਂ ਦਿੱਲੀ, 12 ਨਵੰਬਰ (ਪੀ. ਟੀ. ਆਈ.)-ਲਾਈਬੇਰੀਆ ਦੇ ਝੰਡੇ ਵਾਲੇ ਕੱਚੇ ਤੇਲ ਦੇ ਟੈਂਕਰ ਨੂੰ 11 ਨਵੰਬਰ ਨੂੰ ਮਿਨਾ ਸਾਕਰ ਦੇ ਨੇੜੇ ਸਮੁੰਦਰ ਵਿਚ ਡ੍ਰਿਫਟ ਕਰਦੇ ਸਮੇਂ ‘ਪ੍ਰਾਜੈਕਟਾਈਲ’ ਨਾਲ ਨਿਸ਼ਾਨਾ ਬਣਾਇਆ ਗਿਆ।ਕੇਂਦਰੀ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਸੋਨੋਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦਿਆਂ ਦੱਸਿਆ ਕਿ ਐਮ.ਟੀ. ਡੌਮੀਨੀਕਾ ਪ੍ਰਾਸਪੈਰਿਟੀ  ਨਾਮਕ ਜਹਾਜ਼ ਦੇ ਕੁੱਲ 22 ਮੈਂਬਰੀ ਚਾਲਕ ਦਲ ਨੂੰ ਯੂ.ਏ.ਈ. ਕੋਸਟ ਗਾਰਡ ਵਲੋਂ ਤੁਰੰਤ ਅਤੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਚਾਲਕ ਦਲ ਵਿਚ ਸ਼ਾਮਿਲ ਸਾਰੇ 19 ਭਾਰਤੀ ਨਾਗਰਿਕ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ।  ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਹਾਜ਼ ਦੀ ਪ੍ਰਬੰਧਨ ਕੰਪਨੀ ਨਾਲ ਲਗਾਤਾਰ ਸੰਪਰਕ ਵਿਚ ਹਾਂ ਤਾਂ ਜੋ ਚਾਲਕ ਦਲ ਦੀ ਸੁਰੱਖਿਆ ਤੇ ਲੋੜੀਂਦੀ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਸਕੇ ।

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਨੂੰ ਜੀਵੰਤ ਬਣਾਈ ਰੱਖਣ ਲਈ ਮੀਡੀਆ ਦੀ ਅਹਿਮ ਭੂਮਿਕਾ-ਮੋਦੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਪਿਤਰੋਦਾ ਨੂੰ ‘ਸੈਮ ਭਾਈ’ ਕਹਿ ਕੇ ਕੀਤਾ ਸੰਬੋਧਨ
Ad Position 24