ਹਿਮਾਚਲ ਦੇ ਸਕੂਲਾਂ 'ਚ 1 ਮਾਰਚ ਤੋਂ ਮੋਬਾਈਲ ਫੋਨਾਂ 'ਤੇ ਪਾਬੰਦੀ
ਅਜੀਤ ਡੈਸਕ
06-02-2026
ਸ਼ਿਮਲਾ, 5 ਫਰਵਰੀ (ਪੀ. ਟੀ. ਆਈ.)-ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਵਿਦਿਆਰਥੀਆਂ ਦੁਆਰਾ ਮੋਬਾਈਲ ਫੋਨਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ, ਜੋ 1 ਮਾਰਚ, 2026 ਤੋਂ ਲਾਗੂ ਹੋਵੇਗਾ | ਇਹ ਐਲਾਨ ਬਿਲਾਸਪੁਰ ਜਿਲ੍ਹੇ ਦੇ ਘੁਮਾਰਵਿਨ ਵਿਖੇ ਕਰਵਾਏ 69ਵੇਂ ਰਾਸ਼ਟਰੀ ਸਕੂਲ ਖੇਡਾਂ ਅੰਡਰ-19 ਗਰਲਜ਼ ਹੈਂਡਬਾਲ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ ਗਿਆ |