25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਲੋਕ ਸਭਾ 'ਚ ਪ੍ਰਧਾਨ ਮੰਤਰੀ ਨਾਲ ਕੁਝ ਵੀ ਹੋ ਸਕਦਾ ਸੀ-ਸਪੀਕਰ ਦਾ ਵੱਡਾ ਖ਼ੁਲਾਸਾ

Ad Position 21
No active advertisement
ਅਜੀਤ ਡੈਸਕ 06-02-2026

ਨਵੀਂ ਦਿੱਲੀ, 5 ਫਰਵਰੀ (ਪੀ.ਟੀ.ਆਈ.)-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਕੋਲ ਪੱਕੀ ਜਾਣਕਾਰੀ ਸੀ ਕਿ ਕਈ ਕਾਂਗਰਸੀ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੈਠਣ ਵਾਲੀ ਥਾਂ 'ਤੇ ਪਹੁੰਚ ਕੇ ਕੋਈ 'ਅਣਕਿਆਸੀ ਹਰਕਤ' ਕਰ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਦਨ 'ਚ ਆਪਣਾ ਭਾਸ਼ਨ ਦੇਣ ਲਈ ਨਾ ਆਉਣ ਨੂੰ ਕਿਹਾ ਸੀ | ਸ਼ਾਮ 3 ਵਜੇ ਸਦਨ ਦੀ ਕਾਰਵਾਈ ਫਿਰ ਤੋਂ ਸ਼ੁਰੂ ਹੋਣ 'ਤੇ ਬਿਰਲਾ ਨੇ ਕਿਹਾ ਕਿ ਜੇਕਰ ਇਹ ਘਟਨਾ ਹੋਈ ਹੁੰਦੀ ਤਾਂ ਇਸ ਨਾਲ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਦਾ ਘਾਣ ਹੁੰਦਾ | ਵਿਰੋਧੀ ਸੰਸਦ ਮੈਂਬਰਾਂ 'ਤੇ ਵਰ੍ਹਦੇ ਹੋਏ ਸਪੀਕਰ ਨੇ ਕਿਹਾ ਕਿ ਬੁੱਧਵਾਰ ਨੂੰ ਉਨ੍ਹਾਂ ਦੇ ਦਫਤਰ 'ਚ ਉਨ੍ਹਾਂ 'ਚੋਂ ਕੁਝ ਦਾ ਵਿਵਹਾਰ ਢੁੱਕਵਾਂ ਨਹੀਂ ਸੀ ਅਤੇ ਅਸਲ 'ਚ ਇਹ 'ਇਕ ਕਾਲੇ ਧੱਬੇ ਵਰਗਾ' ਸੀ | ਉਨ੍ਹਾਂ ਕਿਹਾ ਕਿ ਮੈਨੂੰ ਦੁਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਕੁਝ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਸਦਨ 'ਚ ਅਜਿਹਾ ਵਿਵਹਾਰ ਕੀਤਾ ਜੋ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਵੇਖਿਆ ਗਿਆ | ਬੁੱਧਵਾਰ ਨੂੰ ਲੋਕ ਸਭਾ 'ਚ ਕਈ ਨਾਟਕੀ ਦਿ੍ਸ਼ ਵੇਖਣ ਨੂੰ ਮਿਲੇ, ਜਦੋਂ ਮਹਿਲਾ ਵਿਰੋਧੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਨਿਰਧਾਰਿਤ ਭਾਸ਼ਨ ਤੋਂ ਪਹਿਲਾਂ ਬੈਨਰ ਲੈ ਕੇ ਉਨ੍ਹਾਂ ਦੀ ਸੀਟ 'ਤੇ ਹਮਲਾ ਬੋਲ ਦਿੱਤਾ, ਜਿਸ ਨਾਲ ਦਿਨ ਭਰ ਲਈ ਕਾਰਵਾਈ ਮੁਅੱਤਲ ਕਰਨੀ ਪਈ | ਪ੍ਰਧਾਨ ਮੰਤਰੀ ਸਦਨ 'ਚ ਮੌਜੂਦ ਨਹੀਂ ਸਨ ਤੇ ਭਾਜਪਾ ਸੰਸਦ ਮੈਂਬਰ ਪੀ.ਪੀ. ਚੌਧਰੀ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਪ੍ਰਸਤਾਵ 'ਤੇ ਆਪਣੀ ਗੱਲ ਰੱਖ ਰਹੇ ਸਨ, ਉਦੋਂ ਹੀ ਵਿਰੋਧੀ ਮੈਂਬਰ ਸੰਸਦ ਦੇ ਵੈੱਲ 'ਚ ਆ ਗਏ | ਬਿਰਲਾ ਨੇ ਕਿਹਾ ਕਿ ਕੁਰਸੀ ਦੀ ਮਾਣ-ਮਰਿਆਦਾ ਸੰਵਿਧਾਨ 'ਚ ਸਥਾਪਿਤ ਹੈ | ਇਤਿਹਾਸ 'ਚ ਕਦੇ ਵੀ ਰਾਜਨੀਤਕ ਮਤਭੇਦਾਂ ਨੂੰ ਸਦਨ ਤੱਕ ਨਹੀਂ ਘਸੀਟਿਆ ਗਿਆ | ਉਨ੍ਹਾਂ ਕਿਹਾ ਕਿ ਜਦੋਂ ਸਦਨ ਦੇ ਨੇਤਾ ਨੂੰ (ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਪ੍ਰਸਤਾਵ 'ਤੇ ਬਹਿਸ ਦਾ) ਜਵਾਬ ਦੇਣਾ ਸੀ, ਤਾਂ ਮੇਰੇ ਕੋਲ ਪੱਕੀ ਜਾਣਕਾਰੀ ਸੀ ਕਿ ਕਾਂਗਰਸ ਦੇ ਕਈ ਮੈਂਬਰ ਪ੍ਰਧਾਨ ਮੰਤਰੀ ਦੇ ਬੈਠਣ ਵਾਲੀ ਥਾਂ 'ਤੇ ਪਹੁੰਚ ਕੇ ਕੋਈ 'ਅਣਕਿਆਸੀ ਹਰਕਤ' ਕਰ ਸਕਦੇ ਹਨ | ਬਿਰਲਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਸਦਨ 'ਚ ਨਾ ਆਉਣ ਦੀ ਅਪੀਲ ਕੀਤੀ ਅਤੇ ਸਪੀਕਰ ਵਜੋਂ ਸਦਨ ਦੀ ਮਾਣ-ਮਰਿਆਦਾ ਬਣਾਈ ਰੱਖਣੀ ਮੇਰੀ ਜ਼ਿੰਮੇਵਾਰੀ ਸੀ | ਸੀਪਕਰ ਨੇ ਮੋਦੀ ਨੂੰ ਉਨ੍ਹਾਂ ਦੀ ਅਪੀਲ ਨੂੰ ਮੰਨਣ ਤੇ ਬੁੱਧਵਾਰ ਨੂੰ ਸਦਨ 'ਚ ਨਾ ਆ ਕੇ ਲੋਕ ਸਭਾ 'ਚ ਅਣਸੁਖਾਵੇਂ ਦਿ੍ਸ਼ਾਂ ਤੋਂ ਬਚਣ ਲਈ ਧੰਨਵਾਦ ਕੀਤਾ | ਉਨ੍ਹਾਂ ਵਿਰੋਧੀ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਪੋਸਟਰ ਤੇ ਪੈਂਫ਼ਲੈਂਟ ਲਿਆਉਂਦੇ ਹਨ, ਤਾਂ ਸਦਨ ਨਹੀਂ ਚੱਲੇਗਾ | ਬਾਅਦ 'ਚ ਵਿਰੋਧੀ ਮੈਂਬਰਾਂ ਦੇ ਨਾਅਰੇ ਲਗਾਉਣ ਤੇ ਵਿਰੋਧ ਪ੍ਰਦਰਸ਼ਨ ਕਰਨ 'ਤੇ ਬਿਰਲਾ ਨੇ ਸੰਸਦ ਨੂੰ ਦਿਨ ਭਰ ਲਈ ਮੁਅੱਤਲ ਕਰ ਦਿੱਤਾ |
ਵਿਰੋਧੀ ਧਿਰ ਦੀ ਸੱਤਾ ਪੱਖ ਦੇ ਮੈਂਬਰਾਂ 'ਤੇ ਹਮਲਾ ਕਰਨ ਦੀ ਯੋਜਨਾ ਸੀ-ਗਿਰੀਰਾਜ ਸਿੰਘ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਦੋਸ਼ ਲਗਾਇਆ ਬੁੱਧਵਾਰ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਸੱਤਾ ਪੱਖ ਦੇ ਮੈਂਬਰਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ | ਸੰਸਦ ਭਵਨ ਕੈਂਪਸ 'ਚ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਅਜਿਹਾ ਵੇਖਿਆ ਗਿਆ ਕਿ ਵਿਰੋਧੀ ਮੈਂਬਰ ਸੱਤਾ ਪੱਖ ਦੀਆਂ ਸੀਟਾਂ ਸਾਹਮਣੇ ਖੜ੍ਹੇ ਸਨ ਤਾਂ ਇਹ ਯਕੀਨੀ ਰੂਪ ਨਾਲ ਹਮਲਾ ਕਰਨ ਦਾ ਤਰੀਕਾ ਸੀ, ਹੋਰ ਕੁਝ ਨਹੀਂ |
ਪ੍ਰਧਾਨ ਮੰਤਰੀ 'ਤੇ ਹਮਲੇ ਦਾ ਦਾਅਵਾ ਝੂਠਾ-ਪਿ੍ਅੰਕਾ ਗਾਂਧੀ

ਬਾਅਦ 'ਚ ਸੰਸਦ ਕੈਂਪਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸਦਨ 'ਚ ਬਿਰਲਾ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਸਪੀਕਰ ਦੇ ਪਿੱਛੇ ਲੁਕ ਰਹੇ ਹਨ ਅਤੇ ਇਸ ਦਾਅਵੇ ਨੂੰ ਬਿਲਕੁਲ ਝੂਠ ਦੱਸਿਆ ਕਿ ਮੋਦੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਯੋਜਨਾ ਸੀ, ਪਰ ਜੇਕਰ ਤੁਸੀਂ ਆਪਣੇ ਸੰਸਦ ਮੈਂਬਰਾਂ ਨੂੰ ਕਿਤਾਬਾਂ ਦਾ ਹਵਾਲਾ ਦੇਣ, ਫਾਲਤੂ ਬੋਲਣ ਦੀ ਇਜਾਜ਼ਤ ਦੇਵੋਗੇ ਤਾਂ ਵਿਰੋਧੀ ਧਿਰ ਵਿਰੋਧ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ 'ਚ ਪ੍ਰਧਾਨ ਮੰਤਰੀ ਦੇ ਭਾਸ਼ਨ ਬਿਨਾਂ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਦਾ ਮਤਾ ਪਾਸ ਅਗਲੀ ਖ਼ਬਰ ਪ੍ਰਧਾਨ ਮੰਤਰੀ ਦਾ ਮਲੇਸ਼ੀਆ ਦੌਰਾ ਕੱਲ੍ਹ ਤੋਂ
Ad Position 24