25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਲੋਕ ਸਭਾ 'ਚ ਪ੍ਰਧਾਨ ਮੰਤਰੀ ਦੇ ਭਾਸ਼ਨ ਬਿਨਾਂ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਦਾ ਮਤਾ ਪਾਸ

Ad Position 21
No active advertisement
ਅਜੀਤ ਡੈਸਕ 06-02-2026
ਨਵੀਂ ਦਿੱਲੀ, 5 ਫਰਵਰੀ (ਪੀ.ਟੀ.ਆਈ.)-ਇਕ ਵਿਲੱਖਣ ਘਟਨਾਕ੍ਰਮ 'ਚ ਲੋਕ ਸਭਾ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵਾਇਤੀ ਭਾਸ਼ਨ ਬਿਨਾਂ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਪ੍ਰਸਤਾਵ ਪਾਸ ਕਰ ਦਿੱਤਾ | ਜਦੋਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੁਆਰਾ ਲਿਆਂਦੇ ਗਏ ਧੰਨਵਾਦ ਪ੍ਰਸਤਾਵ 'ਚ ਸੰਸ਼ੋਧਨਾਂ 'ਤੇ ਵੋਟਿੰਗ ਕਰਵਾਈ, ਤਾਂ ਪ੍ਰਧਾਨ ਮੰਤਰੀ ਸਦਨ 'ਚ ਮੌਜੂਦ ਨਹੀਂ ਸਨ ਅਤੇ ਇਹ ਸੰਸ਼ੋਧਨ ਖਾਰਜ ਕਰ ਦਿੱਤੇ ਗਏ | ਇਸ ਦੇ ਬਾਅਦ ਸਪੀਕਰ ਨੇ 28 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਰਾਸ਼ਟਰਪਤੀ ਦੇ ਭਾਸ਼ਨ ਲਈ ਧੰਨਵਾਦ ਪ੍ਰਸਤਾਵ ਪੜਿ੍ਹਆ, ਜਿਸ ਨੂੰ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਵਿਚਾਲੇ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ | ਵਿਰੋਧ ਜਾਰੀ ਰਹਿਣ 'ਤੇ ਸਪੀਕਰ ਨੇ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ | ਕਾਂਗਰਸੀ ਸੰਸਦ ਮੈਂਬਰ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਪੋਸਟਰ ਤੇ ਉਪਰ 'ਨਰੇਂਦਰ-ਸਰੰਡਰ' ਦਾ ਨਾਅਰਾ ਲਿਖੇ ਹੋਏ ਪੋਸਟਰ ਲੈ ਕੇ ਵੈੱਲ 'ਚ ਦਾਖਲ ਹੋ ਗਏ | ਸਮਾਜਵਾਦੀ ਪਾਰਟੀ (ਐਸ.ਪੀ.) ਦੇ ਮੈਂਬਰ ਵੀ ਇਸ ਸਮੇਂ ਮੌਜੂਦ ਸਨ, ਜਿਨ੍ਹਾਂ ਕੋਲ ਤਿੰਨ ਬੈਨਰ ਤੇ ਪਰਚੇ ਸਨ, ਜਿਨ੍ਹਾਂ 'ਚ ਵਾਰਾਣਸੀ 'ਚ ਗੰਗਾ ਨਦੀ 'ਤੇ ਮਣੀਕਰਣਿਕਾ ਘਾਟ 'ਤੇ ਭੰਨ-ਤੋੜ ਦਾ ਮੁੱਦਾ ਚੁੱਕਿਆ ਗਿਆ ਸੀ | ਐਸ.ਪੀ. ਦੇ ਬੈਨਰਾਂ 'ਤੇ ਰਾਣੀ ਅਹਿੱਲਿਆ ਬਾਈ ਹੋਲਕਰ ਦੀਆਂ ਤਸਵੀਰਾਂ ਸਨ, ਜਿਨ੍ਹਾਂ ਕਰੀਬ 300 ਸਾਲ ਪਹਿਲਾਂ ਘਾਟਾਂ ਦਾ ਵਿਕਾਸ ਕੀਤਾ ਸੀ | ਤਿ੍ਣਮੂਲ ਕਾਂਗਰਸ ਦੇ ਮੈਂਬਰ ਵੀ ਵਿਰੋਧ 'ਚ ਸ਼ਾਮਿਲ ਹੋਣ ਲਈ ਵੈੱਲ 'ਚ ਮੌਜੂਦ ਸਨ, ਜਦੋਂ ਕਿ ਡੀ.ਐਮ.ਕੇ. ਤੇ ਖੱਬੇਪੱਖੀ ਸਮੇਤ 'ਇੰਡੀਆ ਗਠਜੋੜ' ਦੇ ਹੋਰ ਮੈਂਬਰ ਇਕਜੁਟਤਾ ਵਿਖਾਉਂਦੇ ਹੋਏ ਆਪਣੀਆਂ ਸੀਟਾਂ ਤੇ ਗਲਿਆਰੇ 'ਚ ਖੜੇ੍ਹ ਸਨ | ਸੰਵਿਧਾਨਕ ਮਾਹਿਰ ਪੀ.ਡੀ.ਟੀ. ਆਚਾਰੀ ਨੇ ਪ੍ਰਧਾਨ ਮੰਤਰੀ ਦੇ ਰਵਾਇਤੀ ਜਵਾਬ ਦੇ ਬਿਨਾਂ ਰਾਸ਼ਟਰਪਤੀ ਭਾਸ਼ਨ 'ਤੇ ਧੰਨਵਾਦ ਪ੍ਰਸਤਾਵ ਪਾਸ ਹੋਣ ਨੂੰ ਇਕ ਵਿਲੱਖਣ ਘਟਨਾਕ੍ਰਮ ਦੱਸਿਆ | ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਆਚਾਰੀ ਨੇ ਕਿਹਾ ਕਿ 2004 'ਚ ਤੱਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਦਨ 'ਚ ਮੌਜੂਦ ਸਨ, ਪਰ ਤੱਤਕਾਲੀ ਵਿਰੋਧੀ ਧਿਰ ਭਾਜਪਾ ਨਾਲ ਹੋਏ ਸਮਝੌਤੇ ਅਨੁਸਾਰ ਉਨ੍ਹਾਂ ਭਾਸ਼ਨ ਨਹੀਂ ਦਿੱਤਾ ਸੀ |

Ad Position 22
No active advertisement
ਪਿਛਲੀ ਖ਼ਬਰ ਰਾਹੁਲ ਨੂੰ ਲੋਕ ਸਭਾ 'ਚ ਬੋਲਣ ਦੀ ਇਜਾਜ਼ਤ ਨਾ ਮਿਲਣ 'ਤੇ ਕਾਂਗਰਸ ਵਲੋਂ ਵਿਰੋਧ ਅਗਲੀ ਖ਼ਬਰ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਾਲ ਕੁਝ ਵੀ ਹੋ ਸਕਦਾ ਸੀ-ਸਪੀਕਰ ਦਾ ਵੱਡਾ ਖ਼ੁਲਾਸਾ
Ad Position 24