ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਸਿਖਲਾਈ ਉਡਾਣ ਤੋਂ ਬਾਅਦ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ | ਇਹ ਘਟਨਾ ਇਸ ਸਾਲ 7 ਫਰਵਰੀ ਨੂੰ ਪਾਕਿਸਤਾਨ ਸਰਹੱਦ 'ਤੇ ਇਕ ਫਾਰਵਰਡ ਹਵਾਈ ਅੱਡੇ 'ਤੇ ਵਾਪਰੀ ਸੀ | ਖੁਸ਼ਕਿਸਮਤੀ ਨਾਲ, ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ | ਹਾਲਾਂਕਿ, ਲੜਾਕੂ ਜਹਾਜ਼ ਦਾ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ | ਇਹ ਹਾਦਸਾ ਸੰਭਾਵਿਤ ਗੁਜਰਾਤ ਦੇ ਨਲੀਆ 'ਚ ਵਾਪਰਿਆ | ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਇਸ ਮਹੀਨੇ ਦੇ ਸ਼ੁਰੂ 'ਚ ਵਾਪਰੀ ਸੀ ਜਦੋਂ ਲੜਾਕੂ ਜਹਾਜ਼ ਇਕ ਨਿਯਮਿਤ ਸਿਖਲਾਈ ਉਡਾਣ ਤੋਂ ਬਾਅਦ ਲੈਂਡਿੰਗ ਕਰ ਰਿਹਾ ਸੀ | ਸ਼ੁਰੂਆਤੀ ਜਾਂਚ 'ਚ ਤਕਨੀਕੀ ਖਰਾਬੀ ਦਾ ਖਦਸ਼ਾ ਪ੍ਰਗਟ ਕੀਤਾ ਗਿਆ, ਜਿਸ 'ਚ ਜਹਾਜ਼ ਦੇ ਸਿਸਟਮ 'ਚ ਖਰਾਬੀ ਵੀ ਸ਼ਾਮਿਲ ਹੈ | ਜਹਾਜ਼ ਨੂੰ ਗੰਭੀਰ ਢਾਂਚਾਗਤ ਨੁਕਸਾਨ ਹੋਇਆ ਹੈ ਤੇ ਹੋ ਸਕਦਾ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਬੇਕਾਰ ਐਲਾਨ ਦਿੱਤਾ ਗਿਆ ਹੋਵੇ |