ਕਾਠਮੰਡੂ, 23 ਫਰਵਰੀ (ਪੀ. ਟੀ. ਆਈ.)-ਨਿਪਾਲ ਦੇ ਧਾਡਿੰਗ ਜ਼ਿਲ੍ਹੇ 'ਚ ਸੋਮਵਾਰ ਦੇਰ ਰਾਤ ਇਕ ਬੱਸ ਹਾਈਵੇਅ ਤੋਂ ਨਦੀ 'ਚ ਡਿੱਗ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 18 ਲੋਕਾਂ ਦੀ ਮÏਤ ਹੋ ਗਈ ਤੇ 25 ਜ਼ਖ਼ਮੀ ਹੋ ਗਏ | ਮਿ੍ਤਕਾਂ ਵਿਚ ਨਿਊਜ਼ੀਲੈਂਡ ਦਾ ਇਕ ਪੁਰਸ਼ ਤੇ ਇਕ ਵਿਦੇਸ਼ੀ ਔਰਤ ਜਿਸ ਦੀ ਪਛਾਣ ਅਜੇ ਬਾਕੀ ਹੈ, ਸ਼ਾਮਿਲ ਹਨ | ਆਰਮਡ ਪੁਲਿਸ ਫੋਰਸ (ਏ.ਪੀ.ਐਫ.) ਨੇ ਦੱਸਿਆ ਕਿ 17 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਪਰ ਬਾਅਦ 'ਚ ਇਕ ਹੋਰ ਯਾਤਰੀ ਦੀ ਮÏਤ ਦੀ ਪੁਸ਼ਟੀ ਹੋਈ, ਜਿਸ ਨਾਲ ਮÏਤਾਂ ਦੀ ਗਿਣਤੀ 18 ਹੋ ਗਈ | ਇਸ ਘਟਨਾ ਵਿਚ ਜ਼ਖ਼ਮੀ ਹੋਏ ਲੋਕਾਂ ਵਿਚ ਇਕ ਜਪਾਨੀ ਤੇ ਇਕ ਡੱਚ ਨਾਗਰਿਕ (ਦੋਵੇਂ ਅÏਰਤਾਂ) ਵੀ ਸ਼ਾਮਿਲ ਹਨ | ਸਾਰੇ ਜ਼ਖ਼ਮੀਆਂ ਨੂੰ ਬਚਾਇਆ ਗਿਆ ਤੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ | ਮਿ੍ਤਕਾਂ ਤੇ ਜ਼ਖ਼ਮੀਆਂ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ ਜਦੋਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਇਹ ਤਿ੍ਸ਼ੂਲੀ ਨਦੀ 'ਚ ਡਿੱਗ ਗਈ | ਪੁਲਿਸ ਫਿਲਹਾਲ ਹਾਦਸੇ ਦੇ ਹੋਰ ਕਾਰਨਾਂ ਦੀ ਜਾਂਚ ਕਰ ਰਹੀ ਹੈ |